ਹੋਸ਼ੇਆ 11

ਇੱਕ ਤਲਵਾਰ ਉਨ੍ਹਾਂ ਦੇ ਸ਼ਹਿਰਾਂ ਵਿੱਚ ਚਮਕੇਗੀ; ਇਹ ਉਨ੍ਹਾਂ ਦੇ ਝੂਠੇ ਨਬੀਆਂ ਨੂੰ ਖਾ ਜਾਵੇਗਾ, ਅਤੇ ਉਨ੍ਹਾਂ ਦੀਆਂ ਯੋਜਨਾਵਾਂ ਨੂੰ ਖਤਮ ਕਰ ਦੇਵੇਗਾ।

Hosea 11:6 (UKJV) And the sword shall abide on his cities, and shall consume his branches, and devour them, because of their own counsels.

4ਮੈਂ ਉਨ੍ਹਾਂ ਨੂੰ ਮਨੁੱਖੀ ਦਿਆਲਤਾ ਦੀਆਂ ਰੱਸੀਆਂ ਨਾਲ, ਪ੍ਰੇਮ ਦੇ ਬੰਧਨਾਂ ਨਾਲ ਅਗਵਾਈ ਕੀਤੀ। ਉਨ੍ਹਾਂ ਲਈ ਮੈਂ ਉਸ ਵਰਗਾ ਸੀ ਜੋ ਇੱਕ ਛੋਟੇ ਬੱਚੇ ਦੀ ਗੱਲ੍ਹ ਤੇ ਚੁੱਕਦਾ ਹੈ, ਅਤੇ ਮੈਂ ਉਨ੍ਹਾਂ ਨੂੰ ਖਾਣ ਲਈ ਝੁਕਦਾ ਹਾਂ।

5“ਕੀ ਉਹ ਮਿਸਰ ਨੂੰ ਵਾਪਸ ਨਹੀਂ ਆਉਣਗੇ, ਅਤੇ ਅੱਸ਼ੂਰ ਉਨ੍ਹਾਂ ਉੱਤੇ ਰਾਜ ਨਹੀਂ ਕਰਨਗੇ ਕਿਉਂਕਿ ਉਨ੍ਹਾਂ ਨੇ ਤੋਬਾ ਕਰਨ ਤੋਂ ਇਨਕਾਰ ਕੀਤਾ ਹੈ?

6ਇੱਕ ਤਲਵਾਰ ਉਨ੍ਹਾਂ ਦੇ ਸ਼ਹਿਰਾਂ ਵਿੱਚ ਚਮਕੇਗੀ; ਇਹ ਉਨ੍ਹਾਂ ਦੇ ਝੂਠੇ ਨਬੀਆਂ ਨੂੰ ਖਾ ਜਾਵੇਗਾ, ਅਤੇ ਉਨ੍ਹਾਂ ਦੀਆਂ ਯੋਜਨਾਵਾਂ ਨੂੰ ਖਤਮ ਕਰ ਦੇਵੇਗਾ।

7ਮੇਰੇ ਲੋਕ ਮੇਰੇ ਤੋਂ ਮੁੜਨ ਲਈ ਦ੍ਰਿੜ੍ਹ ਹਨ। ਭਾਵੇਂ ਉਹ ਮੈਨੂੰ ਅੱਤ ਮਹਾਨ ਪਰਮੇਸ਼ਵਰ ਆਖਦੇ ਹਨ, ਮੈਂ ਉਨ੍ਹਾਂ ਨੂੰ ਕਦੇ ਵੀ ਉੱਚਾ ਨਹੀਂ ਕਰਾਂਗਾ।

8“ਇਫ਼ਰਾਈਮ, ਮੈਂ ਤੈਨੂੰ ਕਿਵੇਂ ਛੱਡ ਸਕਦਾ ਹਾਂ? ਹੇ ਇਸਰਾਏਲ, ਮੈਂ ਤੈਨੂੰ ਕਿਵੇਂ ਹਵਾਲੇ ਕਰਾਂ? ਮੈਂ ਤੁਹਾਡੇ ਨਾਲ ਅਦਮਾਹ ਵਰਗਾ ਕਿਵੇਂ ਸਲੂਕ ਕਰ ਸਕਦਾ ਹਾਂ? ਮੈਂ ਤੈਨੂੰ ਜ਼ਬੋਯੀਮ ਵਰਗਾ ਕਿਵੇਂ ਬਣਾ ਸਕਦਾ ਹਾਂ? ਮੇਰਾ ਦਿਲ ਮੇਰੇ ਅੰਦਰ ਬਦਲ ਗਿਆ ਹੈ; ਮੇਰੀ ਸਾਰੀ ਦਇਆ ਜਾਗ ਪਈ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.