ਹੋਸ਼ੇਆ 11

ਮੇਰੇ ਲੋਕ ਮੇਰੇ ਤੋਂ ਮੁੜਨ ਲਈ ਦ੍ਰਿੜ੍ਹ ਹਨ। ਭਾਵੇਂ ਉਹ ਮੈਨੂੰ ਅੱਤ ਮਹਾਨ ਪਰਮੇਸ਼ਵਰ ਆਖਦੇ ਹਨ, ਮੈਂ ਉਨ੍ਹਾਂ ਨੂੰ ਕਦੇ ਵੀ ਉੱਚਾ ਨਹੀਂ ਕਰਾਂਗਾ।

Hosea 11:7 (UKJV) And my people are bent to backsliding from me: though they called them to the most High, none at all would exalt him.

5“ਕੀ ਉਹ ਮਿਸਰ ਨੂੰ ਵਾਪਸ ਨਹੀਂ ਆਉਣਗੇ, ਅਤੇ ਅੱਸ਼ੂਰ ਉਨ੍ਹਾਂ ਉੱਤੇ ਰਾਜ ਨਹੀਂ ਕਰਨਗੇ ਕਿਉਂਕਿ ਉਨ੍ਹਾਂ ਨੇ ਤੋਬਾ ਕਰਨ ਤੋਂ ਇਨਕਾਰ ਕੀਤਾ ਹੈ?

6ਇੱਕ ਤਲਵਾਰ ਉਨ੍ਹਾਂ ਦੇ ਸ਼ਹਿਰਾਂ ਵਿੱਚ ਚਮਕੇਗੀ; ਇਹ ਉਨ੍ਹਾਂ ਦੇ ਝੂਠੇ ਨਬੀਆਂ ਨੂੰ ਖਾ ਜਾਵੇਗਾ, ਅਤੇ ਉਨ੍ਹਾਂ ਦੀਆਂ ਯੋਜਨਾਵਾਂ ਨੂੰ ਖਤਮ ਕਰ ਦੇਵੇਗਾ।

7ਮੇਰੇ ਲੋਕ ਮੇਰੇ ਤੋਂ ਮੁੜਨ ਲਈ ਦ੍ਰਿੜ੍ਹ ਹਨ। ਭਾਵੇਂ ਉਹ ਮੈਨੂੰ ਅੱਤ ਮਹਾਨ ਪਰਮੇਸ਼ਵਰ ਆਖਦੇ ਹਨ, ਮੈਂ ਉਨ੍ਹਾਂ ਨੂੰ ਕਦੇ ਵੀ ਉੱਚਾ ਨਹੀਂ ਕਰਾਂਗਾ।

8“ਇਫ਼ਰਾਈਮ, ਮੈਂ ਤੈਨੂੰ ਕਿਵੇਂ ਛੱਡ ਸਕਦਾ ਹਾਂ? ਹੇ ਇਸਰਾਏਲ, ਮੈਂ ਤੈਨੂੰ ਕਿਵੇਂ ਹਵਾਲੇ ਕਰਾਂ? ਮੈਂ ਤੁਹਾਡੇ ਨਾਲ ਅਦਮਾਹ ਵਰਗਾ ਕਿਵੇਂ ਸਲੂਕ ਕਰ ਸਕਦਾ ਹਾਂ? ਮੈਂ ਤੈਨੂੰ ਜ਼ਬੋਯੀਮ ਵਰਗਾ ਕਿਵੇਂ ਬਣਾ ਸਕਦਾ ਹਾਂ? ਮੇਰਾ ਦਿਲ ਮੇਰੇ ਅੰਦਰ ਬਦਲ ਗਿਆ ਹੈ; ਮੇਰੀ ਸਾਰੀ ਦਇਆ ਜਾਗ ਪਈ ਹੈ।

9ਮੈਂ ਆਪਣੇ ਭਿਆਨਕ ਕ੍ਰੋਧ ਨੂੰ ਬਰਦਾਸ਼ਤ ਨਹੀਂ ਕਰਾਂਗਾ, ਨਾ ਹੀ ਮੈਂ ਇਫ਼ਰਾਈਮ ਨੂੰ ਫੇਰ ਤਬਾਹ ਕਰਾਂਗਾ। ਕਿਉਂਕਿ ਮੈਂ ਪਰਮੇਸ਼ਵਰ ਹਾਂ, ਮਨੁੱਖ ਨਹੀਂ। ਮੈਂ ਤੁਹਾਡੇ ਵਿੱਚੋਂ ਪਵਿੱਤਰ ਪੁਰਖ ਵਾਂਗ ਹਾਂ। ਮੈਂ ਉਨ੍ਹਾਂ ਦੇ ਸ਼ਹਿਰਾਂ ਦੇ ਵਿਰੁੱਧ ਨਹੀਂ ਆਵਾਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.