ਹੋਸ਼ੇਆ 12

ਯਾਹਵੇਹ ਨੇ ਇਸਰਾਏਲ ਨੂੰ ਮਿਸਰ ਵਿੱਚੋਂ ਬਾਹਰ ਲਿਆਉਣ ਲਈ ਇੱਕ ਨਬੀ ਦੀ ਵਰਤੋਂ ਕੀਤੀ, ਇੱਕ ਨਬੀ ਦੁਆਰਾ ਜੋ ਉਸਨੇ ਉਸਦੀ ਦੇਖਭਾਲ ਕੀਤੀ।

Hosea 12:13 (UKJV) And by a prophet the LORD brought Israel out of Egypt, and by a prophet was he preserved.

11ਕੀ ਗਿਲਅਦ ਦੁਸ਼ਟ ਹੈ? ਇਸ ਦੇ ਲੋਕ ਨਿਕੰਮੇ ਹਨ! ਕੀ ਉਹ ਗਿਲਗਾਲ ਵਿੱਚ ਬਲਦਾਂ ਦੀ ਬਲੀ ਦਿੰਦੇ ਹਨ? ਉਨ੍ਹਾਂ ਦੀਆਂ ਜਗਵੇਦੀਆਂ ਇੱਕ ਹਲ ਵਾਲੇ ਖੇਤ ਵਿੱਚ ਪੱਥਰਾਂ ਦੇ ਢੇਰ ਵਾਂਗੂੰ ਹੋਣਗੀਆਂ।

12ਯਾਕੋਬ ਅਰਾਮਕ ਦੇਸ਼ ਨੂੰ ਭੱਜ ਗਿਆ; ਇਸਰਾਏਲ ਨੇ ਇੱਕ ਪਤਨੀ ਨੂੰ ਪ੍ਰਾਪਤ ਕਰਨ ਲਈ ਸੇਵਾ ਕੀਤੀ, ਅਤੇ ਉਸ ਦੀ ਕੀਮਤ ਅਦਾ ਕਰਨ ਲਈ ਉਸਨੇ ਭੇਡਾਂ ਚਰਾਈਆਂ।

13ਯਾਹਵੇਹ ਨੇ ਇਸਰਾਏਲ ਨੂੰ ਮਿਸਰ ਵਿੱਚੋਂ ਬਾਹਰ ਲਿਆਉਣ ਲਈ ਇੱਕ ਨਬੀ ਦੀ ਵਰਤੋਂ ਕੀਤੀ, ਇੱਕ ਨਬੀ ਦੁਆਰਾ ਜੋ ਉਸਨੇ ਉਸਦੀ ਦੇਖਭਾਲ ਕੀਤੀ।

14ਪਰ ਇਫ਼ਰਾਈਮ ਨੇ ਆਪਣਾ ਕੌੜਾ ਕ੍ਰੋਧ ਭੜਕਾਇਆ ਹੈ। ਉਸ ਦਾ ਯਾਹਵੇਹ ਉਸ ਉੱਤੇ ਉਸ ਦੇ ਖੂਨ-ਖਰਾਬੇ ਦਾ ਦੋਸ਼ ਛੱਡ ਦੇਵੇਗਾ, ਅਤੇ ਉਸ ਦੀ ਨਿਰਾਦਰੀ ਦਾ ਬਦਲਾ ਉਸ ਨੂੰ ਦੇਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.