ਹੋਸ਼ੇਆ 2

“ਇਸ ਲਈ ਹੁਣ ਮੈਂ ਉਸ ਨੂੰ ਲੁਭਾਉਣ ਜਾ ਰਿਹਾ ਹਾਂ। ਮੈਂ ਉਸ ਨੂੰ ਉਜਾੜ ਵਿੱਚ ਲੈ ਜਾਵਾਂਗਾ ਅਤੇ ਉਸ ਨਾਲ ਪਿਆਰ ਨਾਲ ਗੱਲ ਕਰਾਂਗਾ।

Hosea 2:14 (UKJV) Therefore, behold, I will allure her, and bring her into the wilderness, and speak comfortably unto her.

12ਮੈਂ ਉਹ ਦੀਆਂ ਵੇਲਾਂ ਅਤੇ ਉਹ ਦੇ ਹੰਜੀਰ ਦੇ ਰੁੱਖਾਂ ਨੂੰ ਤਬਾਹ ਕਰ ਦਿਆਂਗਾ, ਜੋ ਉਸ ਨੇ ਆਪਣੇ ਪ੍ਰੇਮੀਆਂ ਤੋਂ ਆਪਣੀ ਤਨਖਾਹ ਸੀ। ਮੈਂ ਉਨ੍ਹਾਂ ਨੂੰ ਝਾੜੀਆਂ ਬਣਾਵਾਂਗਾ, ਅਤੇ ਜੰਗਲੀ ਜਾਨਵਰ ਉਨ੍ਹਾਂ ਨੂੰ ਖਾ ਜਾਣਗੇ।

13ਮੈਂ ਉਸ ਨੂੰ ਉਨ੍ਹਾਂ ਦਿਨਾਂ ਲਈ ਸਜ਼ਾ ਦਿਆਂਗਾ, ਜਿਨ੍ਹਾਂ ਨੇ ਬਆਲਾਂ ਲਈ ਧੂਪ ਧੁਖਾਈ ਸੀ। ਉਸਨੇ ਆਪਣੇ ਆਪ ਨੂੰ ਮੁੰਦਰੀਆਂ ਅਤੇ ਗਹਿਣਿਆਂ ਨਾਲ ਸਜਾਇਆ, ਅਤੇ ਆਪਣੇ ਪ੍ਰੇਮੀਆਂ ਦੇ ਮਗਰ ਤੁਰ ਪਈ, ਪਰ ਉਹ ਮੈਨੂੰ ਭੁੱਲ ਗਈ,” ਯਾਹਵੇਹ ਦਾ ਐਲਾਨ ਕਰਦਾ ਹੈ।

14“ਇਸ ਲਈ ਹੁਣ ਮੈਂ ਉਸ ਨੂੰ ਲੁਭਾਉਣ ਜਾ ਰਿਹਾ ਹਾਂ। ਮੈਂ ਉਸ ਨੂੰ ਉਜਾੜ ਵਿੱਚ ਲੈ ਜਾਵਾਂਗਾ ਅਤੇ ਉਸ ਨਾਲ ਪਿਆਰ ਨਾਲ ਗੱਲ ਕਰਾਂਗਾ।

15ਉੱਥੇ ਮੈਂ ਉਹ ਨੂੰ ਉਸ ਦੇ ਅੰਗੂਰੀ ਬਾਗ਼ ਵਾਪਸ ਦਿਆਂਗਾ, ਅਤੇ ਆਕੋਰ ਦੀ ਵਾਦੀ ਨੂੰ ਦਰਵਾਜ਼ਾ ਬਣਾ ਦਿਆਂਗਾ। ਉੱਥੇ ਉਹ ਆਪਣੀ ਜਵਾਨੀ ਦੇ ਦਿਨਾਂ ਵਾਂਗ ਜਵਾਬ ਦੇਵੇਗੀ, ਜਿਸ ਦਿਨ ਉਹ ਮਿਸਰ ਤੋਂ ਬਾਹਰ ਆਈ ਸੀ।

16“ਉਸ ਦਿਨ,” ਯਾਹਵੇਹ ਦਾ ਵਾਕ ਹੈ, “ਤੁਸੀਂ ਮੈਨੂੰ ‘ਮੇਰਾ ਪਤੀ’ ਕਹੋਗੇ; ਤੁਸੀਂ ਹੁਣ ਮੈਨੂੰ ‘ਮੇਰਾ ਮਾਲਕ’ ਨਹੀਂ ਕਹੋਂਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.