ਹੋਸ਼ੇਆ 2

ਮੈਂ ਉਹ ਦੀਆਂ ਵੇਲਾਂ ਅਤੇ ਉਹ ਦੇ ਹੰਜੀਰ ਦੇ ਰੁੱਖਾਂ ਨੂੰ ਤਬਾਹ ਕਰ ਦਿਆਂਗਾ, ਜੋ ਉਸ ਨੇ ਆਪਣੇ ਪ੍ਰੇਮੀਆਂ ਤੋਂ ਆਪਣੀ ਤਨਖਾਹ ਸੀ। ਮੈਂ ਉਨ੍ਹਾਂ ਨੂੰ ਝਾੜੀਆਂ ਬਣਾਵਾਂਗਾ, ਅਤੇ ਜੰਗਲੀ ਜਾਨਵਰ ਉਨ੍ਹਾਂ ਨੂੰ ਖਾ ਜਾਣਗੇ।

Hosea 2:12 (UKJV) And I will destroy her vines and her fig trees, whereof she has said, These are my rewards that my lovers have given me: and I will make them a forest, and the beasts of the field shall eat them.

10ਇਸ ਲਈ ਹੁਣ ਮੈਂ ਉਹ ਦੇ ਪ੍ਰੇਮੀਆਂ ਦੀਆਂ ਅੱਖਾਂ ਦੇ ਸਾਹਮਣੇ ਉਹ ਦੀ ਬਦਨੀਤੀ ਦਾ ਪਰਦਾਫਾਸ਼ ਕਰਾਂਗਾ। ਕੋਈ ਵੀ ਉਸ ਨੂੰ ਮੇਰੇ ਹੱਥੋਂ ਨਹੀਂ ਲਵੇਗਾ।

11ਮੈਂ ਉਸ ਦੇ ਸਾਰੇ ਤਿਉਹਾਰਾਂ ਨੂੰ ਰੋਕ ਦਿਆਂਗਾ: ਉਸ ਦੇ ਸਾਲਾਨਾ ਤਿਉਹਾਰ, ਉਸ ਦੇ ਨਵੇਂ ਚੰਦ, ਉਸ ਦੇ ਸਬਤ ਦੇ ਦਿਨ, ਉਸ ਦੇ ਸਾਰੇ ਨਿਯੁਕਤ ਤਿਉਹਾਰ।

12ਮੈਂ ਉਹ ਦੀਆਂ ਵੇਲਾਂ ਅਤੇ ਉਹ ਦੇ ਹੰਜੀਰ ਦੇ ਰੁੱਖਾਂ ਨੂੰ ਤਬਾਹ ਕਰ ਦਿਆਂਗਾ, ਜੋ ਉਸ ਨੇ ਆਪਣੇ ਪ੍ਰੇਮੀਆਂ ਤੋਂ ਆਪਣੀ ਤਨਖਾਹ ਸੀ। ਮੈਂ ਉਨ੍ਹਾਂ ਨੂੰ ਝਾੜੀਆਂ ਬਣਾਵਾਂਗਾ, ਅਤੇ ਜੰਗਲੀ ਜਾਨਵਰ ਉਨ੍ਹਾਂ ਨੂੰ ਖਾ ਜਾਣਗੇ।

13ਮੈਂ ਉਸ ਨੂੰ ਉਨ੍ਹਾਂ ਦਿਨਾਂ ਲਈ ਸਜ਼ਾ ਦਿਆਂਗਾ, ਜਿਨ੍ਹਾਂ ਨੇ ਬਆਲਾਂ ਲਈ ਧੂਪ ਧੁਖਾਈ ਸੀ। ਉਸਨੇ ਆਪਣੇ ਆਪ ਨੂੰ ਮੁੰਦਰੀਆਂ ਅਤੇ ਗਹਿਣਿਆਂ ਨਾਲ ਸਜਾਇਆ, ਅਤੇ ਆਪਣੇ ਪ੍ਰੇਮੀਆਂ ਦੇ ਮਗਰ ਤੁਰ ਪਈ, ਪਰ ਉਹ ਮੈਨੂੰ ਭੁੱਲ ਗਈ,” ਯਾਹਵੇਹ ਦਾ ਐਲਾਨ ਕਰਦਾ ਹੈ।

14“ਇਸ ਲਈ ਹੁਣ ਮੈਂ ਉਸ ਨੂੰ ਲੁਭਾਉਣ ਜਾ ਰਿਹਾ ਹਾਂ। ਮੈਂ ਉਸ ਨੂੰ ਉਜਾੜ ਵਿੱਚ ਲੈ ਜਾਵਾਂਗਾ ਅਤੇ ਉਸ ਨਾਲ ਪਿਆਰ ਨਾਲ ਗੱਲ ਕਰਾਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.