ਹੋਸ਼ੇਆ 2

ਇਸ ਲਈ ਹੁਣ ਮੈਂ ਉਹ ਦੇ ਪ੍ਰੇਮੀਆਂ ਦੀਆਂ ਅੱਖਾਂ ਦੇ ਸਾਹਮਣੇ ਉਹ ਦੀ ਬਦਨੀਤੀ ਦਾ ਪਰਦਾਫਾਸ਼ ਕਰਾਂਗਾ। ਕੋਈ ਵੀ ਉਸ ਨੂੰ ਮੇਰੇ ਹੱਥੋਂ ਨਹੀਂ ਲਵੇਗਾ।

Hosea 2:10 (UKJV) And now will I discover her lewdness in the sight of her lovers, and none shall deliver her out of mine hand.

8ਉਸਨੇ ਇਹ ਸਵੀਕਾਰ ਨਹੀਂ ਕੀਤਾ ਹੈ ਕਿ ਮੈਂ ਇੱਕ ਸੀ, ਜਿਸ ਨੇ ਉਸ ਨੂੰ ਅਨਾਜ, ਨਵੀਂ ਮੈਅ ਅਤੇ ਤੇਲ ਦਿੱਤਾ, ਜਿਸ ਨੇ ਉਸ ਨੂੰ ਚਾਂਦੀ ਅਤੇ ਸੋਨਾ ਦਿੱਤਾ, ਜੋ ਉਹ ਬਆਲ ਲਈ ਵਰਤਦੇ ਸਨ।

9“ਇਸ ਲਈ ਮੈਂ ਆਪਣਾ ਅਨਾਜ ਉਦੋਂ ਵਾਪਸ ਲੈ ਲਵਾਂਗਾ ਜਦੋਂ ਇਹ ਪੱਕ ਜਾਵੇਗਾ, ਅਤੇ ਜਦੋਂ ਨਵੀਂ ਮੈ ਤਿਆਰ ਹੋ ਜਾਵੇਗੀ, ਮੈਂ ਆਪਣੀ ਨਵੀਂ ਮੈ ਨੂੰ ਵਾਪਸ ਲੈ ਲਵਾਂਗਾ। ਮੈਂ ਆਪਣੇ ਉੱਨ ਅਤੇ ਲਿਨਨ ਦੇ ਕੱਪੜੇ ਵਾਪਸ ਲੈ ਲਵਾਂਗਾ, ਜੋ ਮੈਂ ਉਸ ਨੂੰ ਆਪਣਾ ਨੰਗਾ ਸਰੀਰ ਢੱਕਣ ਲਈ ਦਿੱਤਾ ਸੀ।

10ਇਸ ਲਈ ਹੁਣ ਮੈਂ ਉਹ ਦੇ ਪ੍ਰੇਮੀਆਂ ਦੀਆਂ ਅੱਖਾਂ ਦੇ ਸਾਹਮਣੇ ਉਹ ਦੀ ਬਦਨੀਤੀ ਦਾ ਪਰਦਾਫਾਸ਼ ਕਰਾਂਗਾ। ਕੋਈ ਵੀ ਉਸ ਨੂੰ ਮੇਰੇ ਹੱਥੋਂ ਨਹੀਂ ਲਵੇਗਾ।

11ਮੈਂ ਉਸ ਦੇ ਸਾਰੇ ਤਿਉਹਾਰਾਂ ਨੂੰ ਰੋਕ ਦਿਆਂਗਾ: ਉਸ ਦੇ ਸਾਲਾਨਾ ਤਿਉਹਾਰ, ਉਸ ਦੇ ਨਵੇਂ ਚੰਦ, ਉਸ ਦੇ ਸਬਤ ਦੇ ਦਿਨ, ਉਸ ਦੇ ਸਾਰੇ ਨਿਯੁਕਤ ਤਿਉਹਾਰ।

12ਮੈਂ ਉਹ ਦੀਆਂ ਵੇਲਾਂ ਅਤੇ ਉਹ ਦੇ ਹੰਜੀਰ ਦੇ ਰੁੱਖਾਂ ਨੂੰ ਤਬਾਹ ਕਰ ਦਿਆਂਗਾ, ਜੋ ਉਸ ਨੇ ਆਪਣੇ ਪ੍ਰੇਮੀਆਂ ਤੋਂ ਆਪਣੀ ਤਨਖਾਹ ਸੀ। ਮੈਂ ਉਨ੍ਹਾਂ ਨੂੰ ਝਾੜੀਆਂ ਬਣਾਵਾਂਗਾ, ਅਤੇ ਜੰਗਲੀ ਜਾਨਵਰ ਉਨ੍ਹਾਂ ਨੂੰ ਖਾ ਜਾਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.