ਹੋਸ਼ੇਆ 2

“ਇਸ ਲਈ ਮੈਂ ਆਪਣਾ ਅਨਾਜ ਉਦੋਂ ਵਾਪਸ ਲੈ ਲਵਾਂਗਾ ਜਦੋਂ ਇਹ ਪੱਕ ਜਾਵੇਗਾ, ਅਤੇ ਜਦੋਂ ਨਵੀਂ ਮੈ ਤਿਆਰ ਹੋ ਜਾਵੇਗੀ, ਮੈਂ ਆਪਣੀ ਨਵੀਂ ਮੈ ਨੂੰ ਵਾਪਸ ਲੈ ਲਵਾਂਗਾ। ਮੈਂ ਆਪਣੇ ਉੱਨ ਅਤੇ ਲਿਨਨ ਦੇ ਕੱਪੜੇ ਵਾਪਸ ਲੈ ਲਵਾਂਗਾ, ਜੋ ਮੈਂ ਉਸ ਨੂੰ ਆਪਣਾ ਨੰਗਾ ਸਰੀਰ ਢੱਕਣ ਲਈ ਦਿੱਤਾ ਸੀ।

Hosea 2:9 (UKJV) Therefore will I return, and take away my corn in the time thereof, and my wine in the season thereof, and will recover my wool and my flax given to cover her nakedness.

7ਉਹ ਆਪਣੇ ਪ੍ਰੇਮੀਆਂ ਦਾ ਪਿੱਛਾ ਕਰੇਗੀ ਪਰ ਉਨ੍ਹਾਂ ਨੂੰ ਨਾ ਫੜੇਗੀ। ਉਹ ਉਨ੍ਹਾਂ ਨੂੰ ਲੱਭੇਗੀ ਪਰ ਉਹ ਉਸਨੂੰ ਲੱਭਣ ਗਏ ਨਹੀਂ। ਤਦ ਉਹ ਕਹੇਗੀ, ‘ਮੈਂ ਪਹਿਲਾਂ ਵਾਂਗ ਆਪਣੇ ਪਤੀ ਕੋਲ ਵਾਪਸ ਜਾਵਾਂਗੀ, ਕਿਉਂਕਿ ਮੈਂ ਹੁਣ ਨਾਲੋਂ ਚੰਗੀ ਸੀ।’

8ਉਸਨੇ ਇਹ ਸਵੀਕਾਰ ਨਹੀਂ ਕੀਤਾ ਹੈ ਕਿ ਮੈਂ ਇੱਕ ਸੀ, ਜਿਸ ਨੇ ਉਸ ਨੂੰ ਅਨਾਜ, ਨਵੀਂ ਮੈਅ ਅਤੇ ਤੇਲ ਦਿੱਤਾ, ਜਿਸ ਨੇ ਉਸ ਨੂੰ ਚਾਂਦੀ ਅਤੇ ਸੋਨਾ ਦਿੱਤਾ, ਜੋ ਉਹ ਬਆਲ ਲਈ ਵਰਤਦੇ ਸਨ।

9“ਇਸ ਲਈ ਮੈਂ ਆਪਣਾ ਅਨਾਜ ਉਦੋਂ ਵਾਪਸ ਲੈ ਲਵਾਂਗਾ ਜਦੋਂ ਇਹ ਪੱਕ ਜਾਵੇਗਾ, ਅਤੇ ਜਦੋਂ ਨਵੀਂ ਮੈ ਤਿਆਰ ਹੋ ਜਾਵੇਗੀ, ਮੈਂ ਆਪਣੀ ਨਵੀਂ ਮੈ ਨੂੰ ਵਾਪਸ ਲੈ ਲਵਾਂਗਾ। ਮੈਂ ਆਪਣੇ ਉੱਨ ਅਤੇ ਲਿਨਨ ਦੇ ਕੱਪੜੇ ਵਾਪਸ ਲੈ ਲਵਾਂਗਾ, ਜੋ ਮੈਂ ਉਸ ਨੂੰ ਆਪਣਾ ਨੰਗਾ ਸਰੀਰ ਢੱਕਣ ਲਈ ਦਿੱਤਾ ਸੀ।

10ਇਸ ਲਈ ਹੁਣ ਮੈਂ ਉਹ ਦੇ ਪ੍ਰੇਮੀਆਂ ਦੀਆਂ ਅੱਖਾਂ ਦੇ ਸਾਹਮਣੇ ਉਹ ਦੀ ਬਦਨੀਤੀ ਦਾ ਪਰਦਾਫਾਸ਼ ਕਰਾਂਗਾ। ਕੋਈ ਵੀ ਉਸ ਨੂੰ ਮੇਰੇ ਹੱਥੋਂ ਨਹੀਂ ਲਵੇਗਾ।

11ਮੈਂ ਉਸ ਦੇ ਸਾਰੇ ਤਿਉਹਾਰਾਂ ਨੂੰ ਰੋਕ ਦਿਆਂਗਾ: ਉਸ ਦੇ ਸਾਲਾਨਾ ਤਿਉਹਾਰ, ਉਸ ਦੇ ਨਵੇਂ ਚੰਦ, ਉਸ ਦੇ ਸਬਤ ਦੇ ਦਿਨ, ਉਸ ਦੇ ਸਾਰੇ ਨਿਯੁਕਤ ਤਿਉਹਾਰ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.