ਹੋਸ਼ੇਆ 5

“ਜਦੋਂ ਅਫ਼ਰਾਈਮ ਨੇ ਆਪਣੀ ਬਿਮਾਰੀ, ਅਤੇ ਯਹੂਦਾਹ ਨੇ ਆਪਣੇ ਜ਼ਖਮ ਵੇਖੇ, ਤਦ ਇਫ਼ਰਾਈਮ ਨੇ ਅੱਸ਼ੂਰ ਵੱਲ ਮੁੜਿਆ, ਅਤੇ ਮਹਾਨ ਰਾਜੇ ਕੋਲ ਸਹਾਇਤਾ ਲਈ ਭੇਜਿਆ। ਪਰ ਉਹ ਤੁਹਾਨੂੰ ਠੀਕ ਨਹੀਂ ਕਰ ਸਕਦਾ, ਤੁਹਾਡੇ ਜ਼ਖਮਾਂ ਨੂੰ ਚੰਗਾ ਨਹੀਂ ਕਰ ਸਕਦਾ।

Hosea 5:13 (UKJV) When Ephraim saw his sickness, and Judah saw his wound, then went Ephraim to the Assyrian, and sent to king Jareb: yet could he not heal you, nor cure you of your wound.

11ਇਫ਼ਰਾਈਮ ਸਤਾਇਆ ਗਿਆ, ਨਿਆਉਂ ਵਿੱਚ ਮਿੱਧਿਆ ਗਿਆ, ਮੂਰਤੀਆਂ ਦਾ ਪਿੱਛਾ ਕਰਨ ਦਾ ਇਰਾਦਾ।

12ਮੈਂ ਇਫ਼ਰਾਈਮ ਲਈ ਕੀੜੇ ਵਰਗਾ ਹਾਂ, ਯਹੂਦਾਹ ਦੇ ਲੋਕਾਂ ਲਈ ਸੜਨ ਵਰਗਾ ਹਾਂ।

13“ਜਦੋਂ ਅਫ਼ਰਾਈਮ ਨੇ ਆਪਣੀ ਬਿਮਾਰੀ, ਅਤੇ ਯਹੂਦਾਹ ਨੇ ਆਪਣੇ ਜ਼ਖਮ ਵੇਖੇ, ਤਦ ਇਫ਼ਰਾਈਮ ਨੇ ਅੱਸ਼ੂਰ ਵੱਲ ਮੁੜਿਆ, ਅਤੇ ਮਹਾਨ ਰਾਜੇ ਕੋਲ ਸਹਾਇਤਾ ਲਈ ਭੇਜਿਆ। ਪਰ ਉਹ ਤੁਹਾਨੂੰ ਠੀਕ ਨਹੀਂ ਕਰ ਸਕਦਾ, ਤੁਹਾਡੇ ਜ਼ਖਮਾਂ ਨੂੰ ਚੰਗਾ ਨਹੀਂ ਕਰ ਸਕਦਾ।

14ਕਿਉਂਕਿ ਮੈਂ ਇਫ਼ਰਾਈਮ ਲਈ ਸ਼ੇਰ ਵਰਗਾ ਹੋਵਾਂਗਾ, ਯਹੂਦਾਹ ਲਈ ਇੱਕ ਵੱਡੇ ਸ਼ੇਰ ਵਰਗਾ ਹੋਵਾਂਗਾ। ਮੈਂ ਉਨ੍ਹਾਂ ਨੂੰ ਪਾੜ ਦਿਆਂਗਾ ਅਤੇ ਚਲਾ ਜਾਵਾਂਗਾ। ਮੈਂ ਉਨ੍ਹਾਂ ਨੂੰ ਚੁੱਕ ਲਵਾਂਗਾ, ਉਨ੍ਹਾਂ ਨੂੰ ਬਚਾਉਣ ਵਾਲਾ ਕੋਈ ਨਹੀਂ।

15ਤਦ ਤੱਕ ਮੈਂ ਆਪਣੀ ਕੋਠੜੀ ਵਿੱਚ ਵਾਪਸ ਆਵਾਂਗਾ, ਜਦ ਤੱਕ ਉਹ ਆਪਣਾ ਦੋਸ਼ ਨਹੀਂ ਚੁੱਕ ਲੈਣ ਅਤੇ ਮੇਰੇ ਮੂੰਹ ਨੂੰ ਭਾਲਣ, ਆਪਣੇ ਦੁੱਖ ਵਿੱਚ ਉਹ ਮੈਨੂੰ ਦਿਲੋਂ ਭਾਲਣਗੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.