ਹੋਸ਼ੇਆ 5

ਇਫ਼ਰਾਈਮ ਸਤਾਇਆ ਗਿਆ, ਨਿਆਉਂ ਵਿੱਚ ਮਿੱਧਿਆ ਗਿਆ, ਮੂਰਤੀਆਂ ਦਾ ਪਿੱਛਾ ਕਰਨ ਦਾ ਇਰਾਦਾ।

Hosea 5:11 (UKJV) Ephraim is oppressed and broken in judgment, because he willingly walked after the commandment.

9ਇਫ਼ਰਾਈਮ ਨੂੰ ਲੇਖੇ ਦੇ ਦਿਨ ਬਰਬਾਦ ਕੀਤਾ ਜਾਵੇਗਾ। ਇਸਰਾਏਲ ਦੇ ਗੋਤਾਂ ਵਿੱਚ ਮੈਂ ਉਸ ਗੱਲ ਦਾ ਐਲਾਨ ਕਰਦਾ ਹਾਂ ਜੋ ਨਿਸ਼ਚਿਤ ਹੈ।

10ਯਹੂਦਾਹ ਦੇ ਆਗੂ ਉਨ੍ਹਾਂ ਵਰਗੇ ਹਨ ਜਿਹੜੇ ਸਰਹੱਦ ਦੇ ਪੱਥਰਾਂ ਨੂੰ ਹਿਲਾਉਂਦੇ ਹਨ। ਮੈਂ ਆਪਣਾ ਕ੍ਰੋਧ ਉਨ੍ਹਾਂ ਉੱਤੇ ਪਾਣੀ ਦੇ ਹੜ੍ਹ ਵਾਂਗ ਵਹਾਵਾਂਗਾ।

11ਇਫ਼ਰਾਈਮ ਸਤਾਇਆ ਗਿਆ, ਨਿਆਉਂ ਵਿੱਚ ਮਿੱਧਿਆ ਗਿਆ, ਮੂਰਤੀਆਂ ਦਾ ਪਿੱਛਾ ਕਰਨ ਦਾ ਇਰਾਦਾ।

12ਮੈਂ ਇਫ਼ਰਾਈਮ ਲਈ ਕੀੜੇ ਵਰਗਾ ਹਾਂ, ਯਹੂਦਾਹ ਦੇ ਲੋਕਾਂ ਲਈ ਸੜਨ ਵਰਗਾ ਹਾਂ।

13“ਜਦੋਂ ਅਫ਼ਰਾਈਮ ਨੇ ਆਪਣੀ ਬਿਮਾਰੀ, ਅਤੇ ਯਹੂਦਾਹ ਨੇ ਆਪਣੇ ਜ਼ਖਮ ਵੇਖੇ, ਤਦ ਇਫ਼ਰਾਈਮ ਨੇ ਅੱਸ਼ੂਰ ਵੱਲ ਮੁੜਿਆ, ਅਤੇ ਮਹਾਨ ਰਾਜੇ ਕੋਲ ਸਹਾਇਤਾ ਲਈ ਭੇਜਿਆ। ਪਰ ਉਹ ਤੁਹਾਨੂੰ ਠੀਕ ਨਹੀਂ ਕਰ ਸਕਦਾ, ਤੁਹਾਡੇ ਜ਼ਖਮਾਂ ਨੂੰ ਚੰਗਾ ਨਹੀਂ ਕਰ ਸਕਦਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.