ਹੋਸ਼ੇਆ 5

ਮੈਂ ਇਫ਼ਰਾਈਮ ਲਈ ਕੀੜੇ ਵਰਗਾ ਹਾਂ, ਯਹੂਦਾਹ ਦੇ ਲੋਕਾਂ ਲਈ ਸੜਨ ਵਰਗਾ ਹਾਂ।

Hosea 5:12 (UKJV) Therefore will I be unto Ephraim as a moth, and to the house of Judah as rottenness.

10ਯਹੂਦਾਹ ਦੇ ਆਗੂ ਉਨ੍ਹਾਂ ਵਰਗੇ ਹਨ ਜਿਹੜੇ ਸਰਹੱਦ ਦੇ ਪੱਥਰਾਂ ਨੂੰ ਹਿਲਾਉਂਦੇ ਹਨ। ਮੈਂ ਆਪਣਾ ਕ੍ਰੋਧ ਉਨ੍ਹਾਂ ਉੱਤੇ ਪਾਣੀ ਦੇ ਹੜ੍ਹ ਵਾਂਗ ਵਹਾਵਾਂਗਾ।

11ਇਫ਼ਰਾਈਮ ਸਤਾਇਆ ਗਿਆ, ਨਿਆਉਂ ਵਿੱਚ ਮਿੱਧਿਆ ਗਿਆ, ਮੂਰਤੀਆਂ ਦਾ ਪਿੱਛਾ ਕਰਨ ਦਾ ਇਰਾਦਾ।

12ਮੈਂ ਇਫ਼ਰਾਈਮ ਲਈ ਕੀੜੇ ਵਰਗਾ ਹਾਂ, ਯਹੂਦਾਹ ਦੇ ਲੋਕਾਂ ਲਈ ਸੜਨ ਵਰਗਾ ਹਾਂ।

13“ਜਦੋਂ ਅਫ਼ਰਾਈਮ ਨੇ ਆਪਣੀ ਬਿਮਾਰੀ, ਅਤੇ ਯਹੂਦਾਹ ਨੇ ਆਪਣੇ ਜ਼ਖਮ ਵੇਖੇ, ਤਦ ਇਫ਼ਰਾਈਮ ਨੇ ਅੱਸ਼ੂਰ ਵੱਲ ਮੁੜਿਆ, ਅਤੇ ਮਹਾਨ ਰਾਜੇ ਕੋਲ ਸਹਾਇਤਾ ਲਈ ਭੇਜਿਆ। ਪਰ ਉਹ ਤੁਹਾਨੂੰ ਠੀਕ ਨਹੀਂ ਕਰ ਸਕਦਾ, ਤੁਹਾਡੇ ਜ਼ਖਮਾਂ ਨੂੰ ਚੰਗਾ ਨਹੀਂ ਕਰ ਸਕਦਾ।

14ਕਿਉਂਕਿ ਮੈਂ ਇਫ਼ਰਾਈਮ ਲਈ ਸ਼ੇਰ ਵਰਗਾ ਹੋਵਾਂਗਾ, ਯਹੂਦਾਹ ਲਈ ਇੱਕ ਵੱਡੇ ਸ਼ੇਰ ਵਰਗਾ ਹੋਵਾਂਗਾ। ਮੈਂ ਉਨ੍ਹਾਂ ਨੂੰ ਪਾੜ ਦਿਆਂਗਾ ਅਤੇ ਚਲਾ ਜਾਵਾਂਗਾ। ਮੈਂ ਉਨ੍ਹਾਂ ਨੂੰ ਚੁੱਕ ਲਵਾਂਗਾ, ਉਨ੍ਹਾਂ ਨੂੰ ਬਚਾਉਣ ਵਾਲਾ ਕੋਈ ਨਹੀਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.