4“ਉਨ੍ਹਾਂ ਦੇ ਕੰਮ ਉਨ੍ਹਾਂ ਨੂੰ ਆਪਣੇ ਪਰਮੇਸ਼ਵਰ ਵੱਲ ਮੁੜਨ ਦੀ ਇਜਾਜ਼ਤ ਨਹੀਂ ਦਿੰਦੇ। ਉਨ੍ਹਾਂ ਦੇ ਦਿਲ ਵਿੱਚ ਵੇਸਵਾਗਮਨੀ ਦੀ ਭਾਵਨਾ ਹੈ। ਉਹ ਯਾਹਵੇਹ ਨੂੰ ਨਹੀਂ ਮੰਨਦੇ।
5ਇਸਰਾਏਲ ਦਾ ਹੰਕਾਰ ਉਨ੍ਹਾਂ ਦੇ ਵਿਰੁੱਧ ਗਵਾਹੀ ਦਿੰਦਾ ਹੈ। ਇਸਰਾਏਲੀ, ਇੱਥੋਂ ਤੱਕ ਕਿ ਇਫ਼ਰਾਈਮ, ਆਪਣੇ ਪਾਪ ਵਿੱਚ ਠੋਕਰ ਖਾਂਦੇ ਹਨ; ਯਹੂਦਾਹ ਵੀ ਉਨ੍ਹਾਂ ਨਾਲ ਠੋਕਰ ਖਾ ਰਿਹਾ ਹੈ।
6ਜਦੋਂ ਉਹ ਆਪਣੇ ਇੱਜੜਾਂ ਅਤੇ ਵੱਗਾਂ ਦੇ ਨਾਲ ਯਾਹਵੇਹ ਨੂੰ ਲੱਭਣ ਲਈ ਜਾਂਦੇ ਹਨ, ਉਹ ਉਸਨੂੰ ਨਹੀਂ ਲੱਭਣਗੇ। ਉਸਨੇ ਆਪਣੇ ਆਪ ਨੂੰ ਉਨ੍ਹਾਂ ਤੋਂ ਦੂਰ ਕਰ ਲਿਆ ਹੈ।
7ਉਹ ਯਾਹਵੇਹ ਦੇ ਪ੍ਰਤੀ ਬੇਵਫ਼ਾ ਹਨ; ਉਹ ਨਜਾਇਜ਼ ਬੱਚਿਆਂ ਨੂੰ ਜਨਮ ਦਿੰਦੇ ਹਨ। ਜਦੋਂ ਉਹ ਆਪਣੇ ਨਵੇਂ ਚੰਦ ਦੇ ਤਿਉਹਾਰ ਮਨਾਉਂਦੇ ਹਨ, ਤਾਂ ਉਹ ਉਨ੍ਹਾਂ ਦੇ ਖੇਤਾਂ ਨੂੰ ਖਾ ਜਾਵੇਗਾ।
8“ਗਿਬਆਹ ਵਿੱਚ ਤੁਰ੍ਹੀ ਵਜਾਈ, ਰਾਮਾਹ ਵਿੱਚ ਸਿੰਗ। ਬੈਤ-ਆਵਨ ਵਿੱਚ ਲੜਾਈ ਦੀ ਆਵਾਜ਼ ਬੁਲੰਦ ਕਰੋ; ਅੱਗੇ ਵਧੋ, ਬਿਨਯਾਮੀਨ।