6ਜਦੋਂ ਉਹ ਆਪਣੇ ਇੱਜੜਾਂ ਅਤੇ ਵੱਗਾਂ ਦੇ ਨਾਲ ਯਾਹਵੇਹ ਨੂੰ ਲੱਭਣ ਲਈ ਜਾਂਦੇ ਹਨ, ਉਹ ਉਸਨੂੰ ਨਹੀਂ ਲੱਭਣਗੇ। ਉਸਨੇ ਆਪਣੇ ਆਪ ਨੂੰ ਉਨ੍ਹਾਂ ਤੋਂ ਦੂਰ ਕਰ ਲਿਆ ਹੈ।
7ਉਹ ਯਾਹਵੇਹ ਦੇ ਪ੍ਰਤੀ ਬੇਵਫ਼ਾ ਹਨ; ਉਹ ਨਜਾਇਜ਼ ਬੱਚਿਆਂ ਨੂੰ ਜਨਮ ਦਿੰਦੇ ਹਨ। ਜਦੋਂ ਉਹ ਆਪਣੇ ਨਵੇਂ ਚੰਦ ਦੇ ਤਿਉਹਾਰ ਮਨਾਉਂਦੇ ਹਨ, ਤਾਂ ਉਹ ਉਨ੍ਹਾਂ ਦੇ ਖੇਤਾਂ ਨੂੰ ਖਾ ਜਾਵੇਗਾ।
8“ਗਿਬਆਹ ਵਿੱਚ ਤੁਰ੍ਹੀ ਵਜਾਈ, ਰਾਮਾਹ ਵਿੱਚ ਸਿੰਗ। ਬੈਤ-ਆਵਨ ਵਿੱਚ ਲੜਾਈ ਦੀ ਆਵਾਜ਼ ਬੁਲੰਦ ਕਰੋ; ਅੱਗੇ ਵਧੋ, ਬਿਨਯਾਮੀਨ।
9ਇਫ਼ਰਾਈਮ ਨੂੰ ਲੇਖੇ ਦੇ ਦਿਨ ਬਰਬਾਦ ਕੀਤਾ ਜਾਵੇਗਾ। ਇਸਰਾਏਲ ਦੇ ਗੋਤਾਂ ਵਿੱਚ ਮੈਂ ਉਸ ਗੱਲ ਦਾ ਐਲਾਨ ਕਰਦਾ ਹਾਂ ਜੋ ਨਿਸ਼ਚਿਤ ਹੈ।
10ਯਹੂਦਾਹ ਦੇ ਆਗੂ ਉਨ੍ਹਾਂ ਵਰਗੇ ਹਨ ਜਿਹੜੇ ਸਰਹੱਦ ਦੇ ਪੱਥਰਾਂ ਨੂੰ ਹਿਲਾਉਂਦੇ ਹਨ। ਮੈਂ ਆਪਣਾ ਕ੍ਰੋਧ ਉਨ੍ਹਾਂ ਉੱਤੇ ਪਾਣੀ ਦੇ ਹੜ੍ਹ ਵਾਂਗ ਵਹਾਵਾਂਗਾ।