ਹੋਸ਼ੇਆ 5

ਉਹ ਯਾਹਵੇਹ ਦੇ ਪ੍ਰਤੀ ਬੇਵਫ਼ਾ ਹਨ; ਉਹ ਨਜਾਇਜ਼ ਬੱਚਿਆਂ ਨੂੰ ਜਨਮ ਦਿੰਦੇ ਹਨ। ਜਦੋਂ ਉਹ ਆਪਣੇ ਨਵੇਂ ਚੰਦ ਦੇ ਤਿਉਹਾਰ ਮਨਾਉਂਦੇ ਹਨ, ਤਾਂ ਉਹ ਉਨ੍ਹਾਂ ਦੇ ਖੇਤਾਂ ਨੂੰ ਖਾ ਜਾਵੇਗਾ।

Hosea 5:7 (UKJV) They have dealt treacherously against the LORD: for they have begotten strange children: now shall a month devour them with their portions.

5ਇਸਰਾਏਲ ਦਾ ਹੰਕਾਰ ਉਨ੍ਹਾਂ ਦੇ ਵਿਰੁੱਧ ਗਵਾਹੀ ਦਿੰਦਾ ਹੈ। ਇਸਰਾਏਲੀ, ਇੱਥੋਂ ਤੱਕ ਕਿ ਇਫ਼ਰਾਈਮ, ਆਪਣੇ ਪਾਪ ਵਿੱਚ ਠੋਕਰ ਖਾਂਦੇ ਹਨ; ਯਹੂਦਾਹ ਵੀ ਉਨ੍ਹਾਂ ਨਾਲ ਠੋਕਰ ਖਾ ਰਿਹਾ ਹੈ।

6ਜਦੋਂ ਉਹ ਆਪਣੇ ਇੱਜੜਾਂ ਅਤੇ ਵੱਗਾਂ ਦੇ ਨਾਲ ਯਾਹਵੇਹ ਨੂੰ ਲੱਭਣ ਲਈ ਜਾਂਦੇ ਹਨ, ਉਹ ਉਸਨੂੰ ਨਹੀਂ ਲੱਭਣਗੇ। ਉਸਨੇ ਆਪਣੇ ਆਪ ਨੂੰ ਉਨ੍ਹਾਂ ਤੋਂ ਦੂਰ ਕਰ ਲਿਆ ਹੈ।

7ਉਹ ਯਾਹਵੇਹ ਦੇ ਪ੍ਰਤੀ ਬੇਵਫ਼ਾ ਹਨ; ਉਹ ਨਜਾਇਜ਼ ਬੱਚਿਆਂ ਨੂੰ ਜਨਮ ਦਿੰਦੇ ਹਨ। ਜਦੋਂ ਉਹ ਆਪਣੇ ਨਵੇਂ ਚੰਦ ਦੇ ਤਿਉਹਾਰ ਮਨਾਉਂਦੇ ਹਨ, ਤਾਂ ਉਹ ਉਨ੍ਹਾਂ ਦੇ ਖੇਤਾਂ ਨੂੰ ਖਾ ਜਾਵੇਗਾ।

8“ਗਿਬਆਹ ਵਿੱਚ ਤੁਰ੍ਹੀ ਵਜਾਈ, ਰਾਮਾਹ ਵਿੱਚ ਸਿੰਗ। ਬੈਤ-ਆਵਨ ਵਿੱਚ ਲੜਾਈ ਦੀ ਆਵਾਜ਼ ਬੁਲੰਦ ਕਰੋ; ਅੱਗੇ ਵਧੋ, ਬਿਨਯਾਮੀਨ।

9ਇਫ਼ਰਾਈਮ ਨੂੰ ਲੇਖੇ ਦੇ ਦਿਨ ਬਰਬਾਦ ਕੀਤਾ ਜਾਵੇਗਾ। ਇਸਰਾਏਲ ਦੇ ਗੋਤਾਂ ਵਿੱਚ ਮੈਂ ਉਸ ਗੱਲ ਦਾ ਐਲਾਨ ਕਰਦਾ ਹਾਂ ਜੋ ਨਿਸ਼ਚਿਤ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.