12ਜਦ ਤੁਸੀਂ ਮੇਰੇ ਸਾਹਮਣੇ ਹਾਜ਼ਰ ਹੁੰਦੇ ਹੋ, ਤਾਂ ਕੌਣ ਇਹ ਚਾਹੁੰਦਾ ਹੈ, ਕਿ ਤੁਸੀਂ ਮੇਰੇ ਵੇਹੜਿਆਂ ਨੂੰ ਮਿੱਧੋ?
13ਅਰਥਹੀਣ ਭੇਟਾਂ ਲਿਆਉਣਾ ਬੰਦ ਕਰੋ! ਤੁਹਾਡੀ ਧੂਪ ਮੇਰੇ ਲਈ ਘਿਣਾਉਣੀ ਹੈ। ਨਵੇਂ ਚੰਦ ਅਤੇ ਸਬਤ, ਸਭਾ ਦਾ ਦਿਨ ਤੁਹਾਡੀ ਬਦੀ ਅਤੇ ਵਿਅਰਥ ਸਭਾਵਾਂ ਮੈਂ ਨਹੀਂ ਝੱਲ ਸਕਦਾ।
14ਨਵੇਂ ਚੰਦ ਅਤੇ ਤੁਹਾਡੇ ਨਿਯੁਕਤ ਕੀਤੇ ਹੋਏ ਪਰਬਾਂ ਤੋਂ ਜਿੰਨਾਂ ਤੋਂ ਮੈਨੂੰ ਘਿਣ ਆਉਂਦੀ ਹੈ, ਉਹ ਮੇਰੇ ਲਈ ਬੋਝ ਹਨ, ਜਿਨ੍ਹਾਂ ਨੂੰ ਚੁੱਕਦੇ-ਚੁੱਕਦੇ ਮੈਂ ਥੱਕ ਗਿਆ ਹਾਂ।
15ਜਦੋਂ ਤੁਸੀਂ ਪ੍ਰਾਰਥਨਾ ਵਿੱਚ ਆਪਣੇ ਹੱਥ ਫੈਲਾਓਗੇ ਹੋ, ਤਾਂ ਮੈਂ ਤੁਹਾਡੇ ਵੱਲੋਂ ਆਪਣੀਆਂ ਅੱਖਾਂ ਬੰਦ ਕਰ ਲਵਾਂਗਾ; ਭਾਵੇਂ ਤੁਸੀਂ ਬਹੁਤ ਸਾਰੀਆਂ ਪ੍ਰਾਰਥਨਾਵਾਂ ਕਰੋ ਮੈਂ ਨਹੀਂ ਸੁਣਾਂਗਾ। “ਕਿਉਂ ਜੋ ਤੁਹਾਡੇ ਹੱਥ ਲਹੂ ਨਾਲ ਭਰੇ ਹੋਏ ਹਨ!
16“ਆਪਣੇ ਆਪ ਨੂੰ ਧੋਵੋ ਅਤੇ ਸ਼ੁੱਧ ਕਰੋ। ਆਪਣੇ ਭੈੜੇ ਕੰਮਾਂ ਨੂੰ ਮੇਰੀ ਨਜ਼ਰ ਤੋਂ ਦੂਰ ਕਰੋ; ਬੁਰਿਆਈ ਨੂੰ ਛੱਡ ਦਿਓ।