ਯਸ਼ਾਯਾਹ 1

ਜਦੋਂ ਤੁਸੀਂ ਪ੍ਰਾਰਥਨਾ ਵਿੱਚ ਆਪਣੇ ਹੱਥ ਫੈਲਾਓਗੇ ਹੋ, ਤਾਂ ਮੈਂ ਤੁਹਾਡੇ ਵੱਲੋਂ ਆਪਣੀਆਂ ਅੱਖਾਂ ਬੰਦ ਕਰ ਲਵਾਂਗਾ; ਭਾਵੇਂ ਤੁਸੀਂ ਬਹੁਤ ਸਾਰੀਆਂ ਪ੍ਰਾਰਥਨਾਵਾਂ ਕਰੋ ਮੈਂ ਨਹੀਂ ਸੁਣਾਂਗਾ। “ਕਿਉਂ ਜੋ ਤੁਹਾਡੇ ਹੱਥ ਲਹੂ ਨਾਲ ਭਰੇ ਹੋਏ ਹਨ!

Isaiah 1:15 (UKJV) And when all of you spread forth your hands, I will hide mine eyes from you: yea, when all of you make many prayers, I will not hear: your hands are full of blood.

13ਅਰਥਹੀਣ ਭੇਟਾਂ ਲਿਆਉਣਾ ਬੰਦ ਕਰੋ! ਤੁਹਾਡੀ ਧੂਪ ਮੇਰੇ ਲਈ ਘਿਣਾਉਣੀ ਹੈ। ਨਵੇਂ ਚੰਦ ਅਤੇ ਸਬਤ, ਸਭਾ ਦਾ ਦਿਨ ਤੁਹਾਡੀ ਬਦੀ ਅਤੇ ਵਿਅਰਥ ਸਭਾਵਾਂ ਮੈਂ ਨਹੀਂ ਝੱਲ ਸਕਦਾ।

14ਨਵੇਂ ਚੰਦ ਅਤੇ ਤੁਹਾਡੇ ਨਿਯੁਕਤ ਕੀਤੇ ਹੋਏ ਪਰਬਾਂ ਤੋਂ ਜਿੰਨਾਂ ਤੋਂ ਮੈਨੂੰ ਘਿਣ ਆਉਂਦੀ ਹੈ, ਉਹ ਮੇਰੇ ਲਈ ਬੋਝ ਹਨ, ਜਿਨ੍ਹਾਂ ਨੂੰ ਚੁੱਕਦੇ-ਚੁੱਕਦੇ ਮੈਂ ਥੱਕ ਗਿਆ ਹਾਂ।

15ਜਦੋਂ ਤੁਸੀਂ ਪ੍ਰਾਰਥਨਾ ਵਿੱਚ ਆਪਣੇ ਹੱਥ ਫੈਲਾਓਗੇ ਹੋ, ਤਾਂ ਮੈਂ ਤੁਹਾਡੇ ਵੱਲੋਂ ਆਪਣੀਆਂ ਅੱਖਾਂ ਬੰਦ ਕਰ ਲਵਾਂਗਾ; ਭਾਵੇਂ ਤੁਸੀਂ ਬਹੁਤ ਸਾਰੀਆਂ ਪ੍ਰਾਰਥਨਾਵਾਂ ਕਰੋ ਮੈਂ ਨਹੀਂ ਸੁਣਾਂਗਾ। “ਕਿਉਂ ਜੋ ਤੁਹਾਡੇ ਹੱਥ ਲਹੂ ਨਾਲ ਭਰੇ ਹੋਏ ਹਨ!

16“ਆਪਣੇ ਆਪ ਨੂੰ ਧੋਵੋ ਅਤੇ ਸ਼ੁੱਧ ਕਰੋ। ਆਪਣੇ ਭੈੜੇ ਕੰਮਾਂ ਨੂੰ ਮੇਰੀ ਨਜ਼ਰ ਤੋਂ ਦੂਰ ਕਰੋ; ਬੁਰਿਆਈ ਨੂੰ ਛੱਡ ਦਿਓ।

17ਨੇਕੀ ਕਰਨਾ ਸਿੱਖੋ, ਨਿਆਂ ਨੂੰ ਭਾਲੋ, ਜ਼ਾਲਮ ਨੂੰ ਸੁਧਾਰੋ, ਯਤੀਮ ਦਾ ਨਿਆਂ ਕਰੋ ਅਤੇ ਵਿਧਵਾ ਦਾ ਮੁਕੱਦਮਾ ਲੜੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.