14ਨਵੇਂ ਚੰਦ ਅਤੇ ਤੁਹਾਡੇ ਨਿਯੁਕਤ ਕੀਤੇ ਹੋਏ ਪਰਬਾਂ ਤੋਂ ਜਿੰਨਾਂ ਤੋਂ ਮੈਨੂੰ ਘਿਣ ਆਉਂਦੀ ਹੈ, ਉਹ ਮੇਰੇ ਲਈ ਬੋਝ ਹਨ, ਜਿਨ੍ਹਾਂ ਨੂੰ ਚੁੱਕਦੇ-ਚੁੱਕਦੇ ਮੈਂ ਥੱਕ ਗਿਆ ਹਾਂ।
15ਜਦੋਂ ਤੁਸੀਂ ਪ੍ਰਾਰਥਨਾ ਵਿੱਚ ਆਪਣੇ ਹੱਥ ਫੈਲਾਓਗੇ ਹੋ, ਤਾਂ ਮੈਂ ਤੁਹਾਡੇ ਵੱਲੋਂ ਆਪਣੀਆਂ ਅੱਖਾਂ ਬੰਦ ਕਰ ਲਵਾਂਗਾ; ਭਾਵੇਂ ਤੁਸੀਂ ਬਹੁਤ ਸਾਰੀਆਂ ਪ੍ਰਾਰਥਨਾਵਾਂ ਕਰੋ ਮੈਂ ਨਹੀਂ ਸੁਣਾਂਗਾ। “ਕਿਉਂ ਜੋ ਤੁਹਾਡੇ ਹੱਥ ਲਹੂ ਨਾਲ ਭਰੇ ਹੋਏ ਹਨ!
16“ਆਪਣੇ ਆਪ ਨੂੰ ਧੋਵੋ ਅਤੇ ਸ਼ੁੱਧ ਕਰੋ। ਆਪਣੇ ਭੈੜੇ ਕੰਮਾਂ ਨੂੰ ਮੇਰੀ ਨਜ਼ਰ ਤੋਂ ਦੂਰ ਕਰੋ; ਬੁਰਿਆਈ ਨੂੰ ਛੱਡ ਦਿਓ।
17ਨੇਕੀ ਕਰਨਾ ਸਿੱਖੋ, ਨਿਆਂ ਨੂੰ ਭਾਲੋ, ਜ਼ਾਲਮ ਨੂੰ ਸੁਧਾਰੋ, ਯਤੀਮ ਦਾ ਨਿਆਂ ਕਰੋ ਅਤੇ ਵਿਧਵਾ ਦਾ ਮੁਕੱਦਮਾ ਲੜੋ।
18“ਆਓ, ਹੁਣ ਅਸੀਂ ਇਸ ਮਾਮਲੇ ਨੂੰ ਸੁਲਝਾਉਂਦੇ ਹਾਂ,” ਯਾਹਵੇਹ ਕਹਿੰਦਾ ਹੈ। “ਭਾਵੇਂ ਤੁਹਾਡੇ ਪਾਪ ਲਾਲ ਰੰਗ ਵਰਗੇ ਹਨ, ਉਹ ਬਰਫ਼ ਵਾਂਗ ਚਿੱਟੇ ਹੋਣਗੇ; ਭਾਵੇਂ ਉਹ ਲਾਲ ਰੰਗ ਦੇ ਹਨ, ਉਹ ਉੱਨ ਵਰਗੇ ਹੋਣਗੇ।