17ਇਸਰਾਏਲ ਦਾ ਚਾਨਣ ਅੱਗ ਬਣ ਜਾਵੇਗਾ, ਉਨ੍ਹਾਂ ਦਾ ਪਵਿੱਤਰ ਪੁਰਖ ਇੱਕ ਲਾਟ ਬਣ ਜਾਵੇਗਾ। ਇੱਕ ਹੀ ਦਿਨ ਵਿੱਚ ਉਹ ਉਸ ਦੇ ਕੰਡਿਆਂ ਅਤੇ ਝਾੜੀਆਂ ਨੂੰ ਸਾੜ ਕੇ ਭਸਮ ਕਰ ਦੇਵੇਗਾ।
18ਉਹ ਦੇ ਜੰਗਲਾਂ ਅਤੇ ਉਪਜਾਊ ਖੇਤਾਂ ਦੀ ਸ਼ਾਨ ਉਹ ਪੂਰੀ ਤਰ੍ਹਾਂ ਤਬਾਹ ਕਰ ਦੇਵੇਗਾ, ਜਿਵੇਂ ਇੱਕ ਬਿਮਾਰ ਮਨੁੱਖ ਉਜੜ ਜਾਂਦਾ ਹੈ।
19ਅਤੇ ਉਸ ਦੇ ਜੰਗਲਾਂ ਦੇ ਬਚੇ ਹੋਏ ਰੁੱਖ ਇੰਨੇ ਥੋੜੇ ਹੋਣਗੇ ਕਿ ਇੱਕ ਬੱਚਾ ਵੀ ਉਨ੍ਹਾਂ ਨੂੰ ਲਿਖ ਸਕੇ।
20ਉਸ ਦਿਨ ਅਜਿਹਾ ਹੋਵੇਗਾ ਕਿ ਇਸਰਾਏਲ ਦੇ ਬਾਕੀ ਬਚੇ ਹੋਏ ਲੋਕ ਅਤੇ ਯਾਕੋਬ ਦੇ ਘਰਾਣੇ ਦੇ ਬਚੇ ਹੋਏ ਆਪਣੇ ਮਾਰਨ ਵਾਲੇ ਦਾ ਫੇਰ ਸਹਾਰਾ ਨਾ ਲੈਣਗੇ, ਪਰ ਇਸਰਾਏਲ ਦੇ ਪਵਿੱਤਰ ਪੁਰਖ ਯਾਹਵੇਹ ਦਾ ਸਚਿਆਈ ਨਾਲ ਸਹਾਰਾ ਲੈਣਗੇ
21ਇੱਕ ਬਕੀਆ ਵਾਪਸ ਆਵੇਗਾ, ਅਰਥਾਤ ਯਾਕੋਬ ਦਾ ਇੱਕ ਬਕੀਆ ਸ਼ਕਤੀਮਾਨ ਪਰਮੇਸ਼ਵਰ ਵੱਲ ਮੁੜੇਗਾ।