25ਬਹੁਤ ਜਲਦੀ ਤੁਹਾਡੇ ਵਿਰੁੱਧ ਮੇਰਾ ਕ੍ਰੋਧ ਖ਼ਤਮ ਹੋ ਜਾਵੇਗਾ ਅਤੇ ਮੇਰਾ ਕ੍ਰੋਧ ਉਨ੍ਹਾਂ ਦੀ ਬਰਬਾਦੀ ਲਈ ਹੋਵੇਗਾ।”
26ਸਰਬਸ਼ਕਤੀਮਾਨ ਪ੍ਰਭੂ ਉਨ੍ਹਾਂ ਨੂੰ ਕੋਰੜੇ ਮਾਰੇਗਾ, ਜਿਵੇਂ ਉਸ ਨੇ ਓਰੇਬ ਦੀ ਚੱਟਾਨ ਉੱਤੇ ਮਿਦਯਾਨ ਨੂੰ ਮਾਰਿਆ ਸੀ। ਜਿਵੇਂ ਓਰੇਬ ਦੀ ਚੱਟਾਨ ਉੱਤੇ ਮਿਦਯਾਨ ਨੂੰ ਮਾਰਿਆ ਅਤੇ ਜਿਵੇਂ ਉਸ ਨੇ ਆਪਣੀ ਲਾਠੀ ਮਿਸਰ ਉੱਤੇ ਚੁੱਕੀ, ਉਸੇ ਤਰ੍ਹਾਂ ਹੀ ਉਹ ਦੀ ਲਾਠੀ ਸਮੁੰਦਰ ਉੱਤੇ ਹੋਵੇਗੀ।
27ਉਸ ਦਿਨ ਉਨ੍ਹਾਂ ਦਾ ਭਾਰ ਤੁਹਾਡੇ ਮੋਢਿਆਂ ਤੋਂ, ਉਨ੍ਹਾਂ ਦਾ ਜੂਲਾ ਤੁਹਾਡੀ ਗਰਦਨ ਤੋਂ ਉਤਾਰਿਆ ਜਾਵੇਗਾ। ਜੂਲਾ ਟੁੱਟ ਜਾਵੇਗਾ ਕਿਉਂਕਿ ਤੁਸੀਂ ਬਹੁਤ ਮੋਟੇ ਹੋ ਗਏ ਹੋ।
28ਉਹ ਅੱਯਾਥ ਨਗਰ ਵਿੱਚ ਆਏ, ਉਹ ਮਿਗਰੋਨ ਨਗਰ ਦੇ ਵਿੱਚੋਂ ਦੀ ਲੰਘੇ, ਮਿਕਮਾਸ਼ ਨਗਰ ਵਿੱਚ ਉਨ੍ਹਾਂ ਨੇ ਆਪਣਾ ਸਮਾਨ ਰੱਖਿਆ ਹੈ।
29ਉਹ ਘਾਟੀ ਦੇ ਪਾਰ ਲੰਘ ਗਏ, ਅਤੇ ਗੇਬਾ ਉਨ੍ਹਾਂ ਦਾ ਰਾਤ ਦੇ ਰੁਕਣ ਦਾ ਟਿਕਾਣਾ ਹੋਇਆ, ਰਾਮਾਹ ਕੰਬਦਾ ਹੈ, ਸ਼ਾਊਲ ਦਾ ਗਿਬਆਹ ਪਿੰਡ ਨੱਠ ਤੁਰਿਆ।