ਯਸ਼ਾਯਾਹ 10

ਕੁਝ ਨਹੀਂ ਬਚੇਗਾ ਸਿਵਾਏ ਗ਼ੁਲਾਮਾਂ ਵਿੱਚ ਚੀਕਣ ਜਾਂ ਵੱਢੇ ਹੋਏ ਲੋਕਾਂ ਵਿੱਚ ਡਿੱਗਣ ਲਈ। ਇਸ ਸਭ ਦੇ ਬਾਵਜੂਦ ਵੀ ਉਸ ਦਾ ਕ੍ਰੋਧ ਨਹੀਂ ਹਟਿਆ, ਸਗੋਂ ਉਸ ਦਾ ਹੱਥ ਹੁਣ ਤੱਕ ਚੁੱਕਿਆ ਹੋਇਆ ਹੈ।

Isaiah 10:4 (UKJV) Without me they shall bow down under the prisoners, and they shall fall under the slain. For all this his anger is not turned away, but his hand is stretched out still.

2ਗਰੀਬਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਤੋਂ ਵਾਂਝੇ ਰੱਖਦੇ ਹਨ ਅਤੇ ਮੇਰੀ ਪਰਜਾ ਦੇ ਮਸਕੀਨਾਂ ਦਾ ਹੱਕ ਖੋਹ ਲੈਣ, ਕਿ ਵਿਧਵਾਂ ਉਹਨਾਂ ਦੀ ਲੁੱਟ ਹੋਣ ਅਤੇ ਉਹ ਯਤੀਮਾਂ ਨੂੰ ਸ਼ਿਕਾਰ ਬਣਾਉਣ।

3ਤੁਸੀਂ ਸਜ਼ਾ ਦੇ ਦਿਨ ਕੀ ਕਰੋਗੇ, ਜਦੋਂ ਬਿਪਤਾ ਦੂਰੋਂ ਆਵੇਗੀ? ਤੁਸੀਂ ਸਹਾਇਤਾ ਲਈ ਕਿਸ ਦੇ ਕੋਲ ਨੱਠੋਗੇ, ਅਤੇ ਆਪਣਾ ਮਾਲ-ਧਨ ਕਿੱਥੇ ਛੱਡੋਗੇ?

4ਕੁਝ ਨਹੀਂ ਬਚੇਗਾ ਸਿਵਾਏ ਗ਼ੁਲਾਮਾਂ ਵਿੱਚ ਚੀਕਣ ਜਾਂ ਵੱਢੇ ਹੋਏ ਲੋਕਾਂ ਵਿੱਚ ਡਿੱਗਣ ਲਈ। ਇਸ ਸਭ ਦੇ ਬਾਵਜੂਦ ਵੀ ਉਸ ਦਾ ਕ੍ਰੋਧ ਨਹੀਂ ਹਟਿਆ, ਸਗੋਂ ਉਸ ਦਾ ਹੱਥ ਹੁਣ ਤੱਕ ਚੁੱਕਿਆ ਹੋਇਆ ਹੈ।

5“ਹਾਏ ਅੱਸ਼ੂਰੀ ਉੱਤੇ, ਮੇਰੇ ਕ੍ਰੋਧ ਦੀ ਸੋਟੀ, ਜਿਸ ਦੇ ਹੱਥ ਵਿੱਚ ਮੇਰੇ ਕ੍ਰੋਧ ਦਾ ਡੰਡਾ ਹੈ!

6ਮੈਂ ਉਹ ਨੂੰ ਇੱਕ ਅਧਰਮੀ ਕੌਮ ਦੇ ਵਿਰੁੱਧ ਘੱਲਦਾ ਹਾਂ, ਮੈਂ ਉਸ ਨੂੰ ਉਨ੍ਹਾਂ ਲੋਕਾਂ ਦੇ ਵਿਰੁੱਧ ਭੇਜਦਾ ਹਾਂ ਜਿਨ੍ਹਾਂ ਦੇ ਵਿਰੁੱਧ ਮੇਰਾ ਗੁੱਸਾ ਭੜਕਿਆ ਹੈ, ਭਈ ਉਹ ਲੁੱਟ ਲੁੱਟੇ ਅਤੇ ਮਾਲ ਚੁਰਾਵੇ, ਅਤੇ ਗਲੀਆਂ ਦੇ ਚਿੱਕੜ ਵਾਂਗੂੰ ਉਹਨਾਂ ਨੂੰ ਮਿੱਧੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.