4ਪਰ ਉਹ ਧਰਮ ਨਾਲ ਲੋੜਵੰਦਾਂ ਦਾ ਨਿਆਂ ਕਰੇਗਾ, ਨਿਆਂ ਨਾਲ ਧਰਤੀ ਦੇ ਗਰੀਬਾਂ ਦਾ ਨਿਆਂ ਕਰੇਗਾ। ਉਹ ਧਰਤੀ ਨੂੰ ਆਪਣੇ ਬਚਨ ਦੇ ਡੰਡੇ ਨਾਲ ਮਾਰੇਗਾ। ਉਹ ਆਪਣੇ ਬੁੱਲ੍ਹਾਂ ਦੇ ਸਾਹ ਨਾਲ ਦੁਸ਼ਟ ਨੂੰ ਜਾਨੋਂ ਮਾਰ ਦੇਵੇਗਾ।
5ਧਰਮ ਉਸ ਦੀ ਕਮਰ ਦਾ ਪਟਕਾ ਹੋਵੇਗਾ, ਅਤੇ ਵਫ਼ਾਦਾਰੀ ਉਸ ਦੀ ਕਮਰ ਦੁਆਲੇ ਪੇਟੀ ਵਾਂਗੂ ਹੋਵੇਗੀ।
6ਬਘਿਆੜ ਲੇਲੇ ਦੇ ਨਾਲ ਰਹੇਗਾ, ਚੀਤਾ ਬੱਕਰੀ ਨਾਲ ਲੇਟੇਗਾ, ਵੱਛਾ, ਜੁਆਨ ਸ਼ੇਰ ਅਤੇ ਪਾਲਤੂ ਪਸ਼ੂ ਇਕੱਠੇ ਰਹਿਣਗੇ, ਅਤੇ ਇੱਕ ਛੋਟਾ ਬੱਚਾ ਉਨ੍ਹਾਂ ਦੀ ਅਗਵਾਈ ਕਰੇਗਾ।
7ਗਾਂ ਅਤੇ ਰਿੱਛ ਨਾਲ ਚਾਰਨਗੇ, ਉਨ੍ਹਾਂ ਦੇ ਬੱਚੇ ਇਕੱਠੇ ਲੇਟਣਗੇ, ਅਤੇ ਸ਼ੇਰ ਬਲਦ ਵਾਂਗੂੰ ਘਾਹ ਖਾਵੇਗਾ।
8ਦੁੱਧ ਚੁੰਘਦਾ ਬੱਚਾ ਸੱਪ ਦੀ ਖੁੱਡ ਕੋਲ ਖੇਡੇਗਾ, ਅਤੇ ਦੁੱਧੋਂ ਛੁਡਾਇਆ ਹੋਇਆ ਬੱਚਾ ਆਪਣਾ ਹੱਥ ਨਾਗ ਦੀ ਵਰਮੀ ਉੱਤੇ ਰੱਖੇਗਾ।