6ਬਘਿਆੜ ਲੇਲੇ ਦੇ ਨਾਲ ਰਹੇਗਾ, ਚੀਤਾ ਬੱਕਰੀ ਨਾਲ ਲੇਟੇਗਾ, ਵੱਛਾ, ਜੁਆਨ ਸ਼ੇਰ ਅਤੇ ਪਾਲਤੂ ਪਸ਼ੂ ਇਕੱਠੇ ਰਹਿਣਗੇ, ਅਤੇ ਇੱਕ ਛੋਟਾ ਬੱਚਾ ਉਨ੍ਹਾਂ ਦੀ ਅਗਵਾਈ ਕਰੇਗਾ।
7ਗਾਂ ਅਤੇ ਰਿੱਛ ਨਾਲ ਚਾਰਨਗੇ, ਉਨ੍ਹਾਂ ਦੇ ਬੱਚੇ ਇਕੱਠੇ ਲੇਟਣਗੇ, ਅਤੇ ਸ਼ੇਰ ਬਲਦ ਵਾਂਗੂੰ ਘਾਹ ਖਾਵੇਗਾ।
8ਦੁੱਧ ਚੁੰਘਦਾ ਬੱਚਾ ਸੱਪ ਦੀ ਖੁੱਡ ਕੋਲ ਖੇਡੇਗਾ, ਅਤੇ ਦੁੱਧੋਂ ਛੁਡਾਇਆ ਹੋਇਆ ਬੱਚਾ ਆਪਣਾ ਹੱਥ ਨਾਗ ਦੀ ਵਰਮੀ ਉੱਤੇ ਰੱਖੇਗਾ।
9ਉਹ ਮੇਰੇ ਸਾਰੇ ਪਵਿੱਤਰ ਪਰਬਤ ਉੱਤੇ ਨਾ ਕੋਈ ਦੁੱਖ ਦੇਵੇਗਾ ਅਤੇ ਨਾ ਹੀ ਨਾਸ਼ ਕਰਨਗੇ, ਕਿਉਂਕਿ ਧਰਤੀ ਯਾਹਵੇਹ ਦੇ ਗਿਆਨ ਨਾਲ ਅਜਿਹੀ ਭਰੀ ਹੋਈ ਹੋਵੇਗੀ ਜਿਵੇਂ ਪਾਣੀ ਸਮੁੰਦਰ ਨਾਲ ਭਰਿਆ ਹੋਇਆ ਹੁੰਦਾ ਹੈ।
10ਉਸ ਦਿਨ ਯੱਸੀ ਦੀ ਜੜ੍ਹ ਲੋਕਾਂ ਲਈ ਝੰਡੇ ਵਜੋਂ ਖੜ੍ਹੀ ਹੋਵੇਗੀ। ਕੌਮਾਂ ਉਸ ਲਈ ਇਕੱਠੀਆਂ ਹੋਣਗੀਆਂ, ਅਤੇ ਉਸਦਾ ਆਰਾਮ ਸਥਾਨ ਸ਼ਾਨਦਾਰ ਹੋਵੇਗਾ।