ਯਸ਼ਾਯਾਹ 11

ਉਹ ਮੇਰੇ ਸਾਰੇ ਪਵਿੱਤਰ ਪਰਬਤ ਉੱਤੇ ਨਾ ਕੋਈ ਦੁੱਖ ਦੇਵੇਗਾ ਅਤੇ ਨਾ ਹੀ ਨਾਸ਼ ਕਰਨਗੇ, ਕਿਉਂਕਿ ਧਰਤੀ ਯਾਹਵੇਹ ਦੇ ਗਿਆਨ ਨਾਲ ਅਜਿਹੀ ਭਰੀ ਹੋਈ ਹੋਵੇਗੀ ਜਿਵੇਂ ਪਾਣੀ ਸਮੁੰਦਰ ਨਾਲ ਭਰਿਆ ਹੋਇਆ ਹੁੰਦਾ ਹੈ।

Isaiah 11:9 (UKJV) They shall not hurt nor destroy in all my holy mountain: for the earth shall be full of the knowledge of the LORD, as the waters cover the sea.

7ਗਾਂ ਅਤੇ ਰਿੱਛ ਨਾਲ ਚਾਰਨਗੇ, ਉਨ੍ਹਾਂ ਦੇ ਬੱਚੇ ਇਕੱਠੇ ਲੇਟਣਗੇ, ਅਤੇ ਸ਼ੇਰ ਬਲਦ ਵਾਂਗੂੰ ਘਾਹ ਖਾਵੇਗਾ।

8ਦੁੱਧ ਚੁੰਘਦਾ ਬੱਚਾ ਸੱਪ ਦੀ ਖੁੱਡ ਕੋਲ ਖੇਡੇਗਾ, ਅਤੇ ਦੁੱਧੋਂ ਛੁਡਾਇਆ ਹੋਇਆ ਬੱਚਾ ਆਪਣਾ ਹੱਥ ਨਾਗ ਦੀ ਵਰਮੀ ਉੱਤੇ ਰੱਖੇਗਾ।

9ਉਹ ਮੇਰੇ ਸਾਰੇ ਪਵਿੱਤਰ ਪਰਬਤ ਉੱਤੇ ਨਾ ਕੋਈ ਦੁੱਖ ਦੇਵੇਗਾ ਅਤੇ ਨਾ ਹੀ ਨਾਸ਼ ਕਰਨਗੇ, ਕਿਉਂਕਿ ਧਰਤੀ ਯਾਹਵੇਹ ਦੇ ਗਿਆਨ ਨਾਲ ਅਜਿਹੀ ਭਰੀ ਹੋਈ ਹੋਵੇਗੀ ਜਿਵੇਂ ਪਾਣੀ ਸਮੁੰਦਰ ਨਾਲ ਭਰਿਆ ਹੋਇਆ ਹੁੰਦਾ ਹੈ।

10ਉਸ ਦਿਨ ਯੱਸੀ ਦੀ ਜੜ੍ਹ ਲੋਕਾਂ ਲਈ ਝੰਡੇ ਵਜੋਂ ਖੜ੍ਹੀ ਹੋਵੇਗੀ। ਕੌਮਾਂ ਉਸ ਲਈ ਇਕੱਠੀਆਂ ਹੋਣਗੀਆਂ, ਅਤੇ ਉਸਦਾ ਆਰਾਮ ਸਥਾਨ ਸ਼ਾਨਦਾਰ ਹੋਵੇਗਾ।

11ਉਸ ਦਿਨ ਯਾਹਵੇਹ ਦੂਸਰੀ ਵਾਰੀ ਆਪਣਾ ਹੱਥ ਵਧਾ ਕੇ ਆਪਣੀ ਪਰਜਾ ਦੇ ਬਚੇ ਹੋਏ ਲੋਕਾਂ ਨੂੰ ਅੱਸ਼ੂਰ ਤੋਂ, ਮਿਸਰ ਤੋਂ, ਪਥਰੋਸ ਤੋਂ, ਕੂਸ਼ ਤੋਂ, ਏਲਾਮ ਤੋਂ, ਸ਼ਿਨਾਰ ਤੋਂ, ਹਮਾਥ ਤੋਂ ਅਤੇ ਸਮੁੰਦਰ ਦੇ ਟਾਪੂਆਂ ਤੋਂ ਮੁੱਲ ਲੈ ਕੇ ਛੁਡਾਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.