ਯਸ਼ਾਯਾਹ 12

ਸੱਚ-ਮੁੱਚ ਪਰਮੇਸ਼ਵਰ ਮੇਰੀ ਮੁਕਤੀ ਹੈ। ਮੈਂ ਆਸ ਰੱਖਾਂਗਾ ਅਤੇ ਨਹੀਂ ਡਰਾਂਗਾ ਕਿਉਂ ਜੋ ਮੇਰਾ ਬਲ ਅਤੇ ਮੇਰਾ ਗੀਤ ਪ੍ਰਭੂ ਯਾਹਵੇਹ ਹੈ, ਉਹ ਮੇਰਾ ਮੁਕਤੀ ਬਣ ਗਿਆ ਹੈ।”

Isaiah 12:2 (UKJV) Behold, God is my salvation; I will trust, and not be afraid: for the LORD JEHOVAH is my strength and my song; he also is become my salvation.

1ਉਸ ਦਿਨ ਤੁਸੀਂ ਆਖੋਂਗੇ: “ਹੇ ਯਾਹਵੇਹ ਮੈਂ ਤੇਰੀ ਉਸਤਤ ਕਰਾਂਗਾ। ਭਾਵੇਂ ਤੂੰ ਮੇਰੇ ਨਾਲ ਗੁੱਸੇ ਸੀ, ਪਰ ਤੇਰਾ ਕ੍ਰੋਧ ਟਲ ਗਿਆ ਹੈ ਅਤੇ ਤੂੰ ਮੈਨੂੰ ਦਿਲਾਸਾ ਦਿੱਤਾ ਹੈ।

2ਸੱਚ-ਮੁੱਚ ਪਰਮੇਸ਼ਵਰ ਮੇਰੀ ਮੁਕਤੀ ਹੈ। ਮੈਂ ਆਸ ਰੱਖਾਂਗਾ ਅਤੇ ਨਹੀਂ ਡਰਾਂਗਾ ਕਿਉਂ ਜੋ ਮੇਰਾ ਬਲ ਅਤੇ ਮੇਰਾ ਗੀਤ ਪ੍ਰਭੂ ਯਾਹਵੇਹ ਹੈ, ਉਹ ਮੇਰਾ ਮੁਕਤੀ ਬਣ ਗਿਆ ਹੈ।”

3ਮੁਕਤੀ ਦੇ ਸੋਤਿਆਂ ਤੋਂ, ਤੁਸੀਂ ਖੁਸ਼ੀ ਨਾਲ ਪਾਣੀ ਭਰੋਗੇ।

4ਉਸ ਦਿਨ ਤੁਸੀਂ ਆਖੋਗੇ: “ਯਾਹਵੇਹ ਦੀ ਉਸਤਤ ਕਰੋ, ਉਸਦੇ ਨਾਮ ਦਾ ਪ੍ਰਚਾਰ ਕਰੋ; ਉਸ ਦੇ ਨਾਮ ਉੱਤੇ ਪੁਕਾਰੋ, ਲੋਕਾਂ ਵਿੱਚ ਉਸ ਦੇ ਕੰਮਾਂ ਦਾ ਵਰਣਨ ਕਰੋ, ਪਰਚਾਰ ਕਰੋ ਕਿ ਉਹ ਦਾ ਨਾਮ ਉੱਤਮ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.