ਯਸ਼ਾਯਾਹ 12

ਮੁਕਤੀ ਦੇ ਸੋਤਿਆਂ ਤੋਂ, ਤੁਸੀਂ ਖੁਸ਼ੀ ਨਾਲ ਪਾਣੀ ਭਰੋਗੇ।

Isaiah 12:3 (UKJV) Therefore with joy shall all of you draw water out of the wells of salvation.

1ਉਸ ਦਿਨ ਤੁਸੀਂ ਆਖੋਂਗੇ: “ਹੇ ਯਾਹਵੇਹ ਮੈਂ ਤੇਰੀ ਉਸਤਤ ਕਰਾਂਗਾ। ਭਾਵੇਂ ਤੂੰ ਮੇਰੇ ਨਾਲ ਗੁੱਸੇ ਸੀ, ਪਰ ਤੇਰਾ ਕ੍ਰੋਧ ਟਲ ਗਿਆ ਹੈ ਅਤੇ ਤੂੰ ਮੈਨੂੰ ਦਿਲਾਸਾ ਦਿੱਤਾ ਹੈ।

2ਸੱਚ-ਮੁੱਚ ਪਰਮੇਸ਼ਵਰ ਮੇਰੀ ਮੁਕਤੀ ਹੈ। ਮੈਂ ਆਸ ਰੱਖਾਂਗਾ ਅਤੇ ਨਹੀਂ ਡਰਾਂਗਾ ਕਿਉਂ ਜੋ ਮੇਰਾ ਬਲ ਅਤੇ ਮੇਰਾ ਗੀਤ ਪ੍ਰਭੂ ਯਾਹਵੇਹ ਹੈ, ਉਹ ਮੇਰਾ ਮੁਕਤੀ ਬਣ ਗਿਆ ਹੈ।”

3ਮੁਕਤੀ ਦੇ ਸੋਤਿਆਂ ਤੋਂ, ਤੁਸੀਂ ਖੁਸ਼ੀ ਨਾਲ ਪਾਣੀ ਭਰੋਗੇ।

4ਉਸ ਦਿਨ ਤੁਸੀਂ ਆਖੋਗੇ: “ਯਾਹਵੇਹ ਦੀ ਉਸਤਤ ਕਰੋ, ਉਸਦੇ ਨਾਮ ਦਾ ਪ੍ਰਚਾਰ ਕਰੋ; ਉਸ ਦੇ ਨਾਮ ਉੱਤੇ ਪੁਕਾਰੋ, ਲੋਕਾਂ ਵਿੱਚ ਉਸ ਦੇ ਕੰਮਾਂ ਦਾ ਵਰਣਨ ਕਰੋ, ਪਰਚਾਰ ਕਰੋ ਕਿ ਉਹ ਦਾ ਨਾਮ ਉੱਤਮ ਹੈ।

5ਯਾਹਵੇਹ ਲਈ ਗਾਓ, ਕਿਉਂਕਿ ਉਸਨੇ ਸ਼ਾਨਦਾਰ ਕੰਮ ਕੀਤੇ ਹਨ; ਇਹ ਸਾਰੀ ਧਰਤੀ ਵਿੱਚ ਜਾਣਿਆ ਜਾਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.