ਯਸ਼ਾਯਾਹ 12

ਉਸ ਦਿਨ ਤੁਸੀਂ ਆਖੋਂਗੇ: “ਹੇ ਯਾਹਵੇਹ ਮੈਂ ਤੇਰੀ ਉਸਤਤ ਕਰਾਂਗਾ। ਭਾਵੇਂ ਤੂੰ ਮੇਰੇ ਨਾਲ ਗੁੱਸੇ ਸੀ, ਪਰ ਤੇਰਾ ਕ੍ਰੋਧ ਟਲ ਗਿਆ ਹੈ ਅਤੇ ਤੂੰ ਮੈਨੂੰ ਦਿਲਾਸਾ ਦਿੱਤਾ ਹੈ।

Isaiah 12:1 (UKJV) And in that day you shall say, O LORD, I will praise you: though you were angry with me, yours anger is turned away, and you comforted me.

1ਉਸ ਦਿਨ ਤੁਸੀਂ ਆਖੋਂਗੇ: “ਹੇ ਯਾਹਵੇਹ ਮੈਂ ਤੇਰੀ ਉਸਤਤ ਕਰਾਂਗਾ। ਭਾਵੇਂ ਤੂੰ ਮੇਰੇ ਨਾਲ ਗੁੱਸੇ ਸੀ, ਪਰ ਤੇਰਾ ਕ੍ਰੋਧ ਟਲ ਗਿਆ ਹੈ ਅਤੇ ਤੂੰ ਮੈਨੂੰ ਦਿਲਾਸਾ ਦਿੱਤਾ ਹੈ।

2ਸੱਚ-ਮੁੱਚ ਪਰਮੇਸ਼ਵਰ ਮੇਰੀ ਮੁਕਤੀ ਹੈ। ਮੈਂ ਆਸ ਰੱਖਾਂਗਾ ਅਤੇ ਨਹੀਂ ਡਰਾਂਗਾ ਕਿਉਂ ਜੋ ਮੇਰਾ ਬਲ ਅਤੇ ਮੇਰਾ ਗੀਤ ਪ੍ਰਭੂ ਯਾਹਵੇਹ ਹੈ, ਉਹ ਮੇਰਾ ਮੁਕਤੀ ਬਣ ਗਿਆ ਹੈ।”

3ਮੁਕਤੀ ਦੇ ਸੋਤਿਆਂ ਤੋਂ, ਤੁਸੀਂ ਖੁਸ਼ੀ ਨਾਲ ਪਾਣੀ ਭਰੋਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.