14ਪਰ ਉਹ ਪੱਛਮ ਵੱਲ ਫ਼ਲਿਸਤੀਆਂ ਦੇ ਮੋਢੇ ਉੱਤੇ ਝਪੱਟਾ ਮਾਰਨਗੇ, ਅਤੇ ਉਹ ਇਕੱਠੇ ਹੋ ਕੇ ਪੂਰਬੀਆਂ ਨੂੰ ਲੁੱਟ ਲੈਣਗੇ। ਉਹ ਅਦੋਮ ਅਤੇ ਮੋਆਬ ਨੂੰ ਆਪਣੇ ਅਧੀਨ ਕਰਨਗੇ, ਅਤੇ ਅੰਮੋਨੀ ਉਨ੍ਹਾਂ ਦੇ ਅਧੀਨ ਹੋਣਗੇ।
15ਯਾਹਵੇਹ ਮਿਸਰ ਦੇ ਸਮੁੰਦਰ ਦੀ ਖਾੜੀ ਨੂੰ ਸੁੱਕਾ ਦੇਵੇਗਾ; ਤੇਜ਼ ਹਵਾ ਨਾਲ ਉਹ ਫ਼ਰਾਤ ਦਰਿਆ ਉੱਤੇ ਆਪਣਾ ਹੱਥ ਝਾੜੇਗਾ। ਉਹ ਇਸ ਨੂੰ ਸੱਤ ਧਾਰਾਵਾਂ ਵਿੱਚ ਤੋੜ ਦੇਵੇਗਾ ਅਤੇ ਲੋਕ ਆਪਣੀਆਂ ਜੁੱਤੀਆਂ ਪਹਿਨੇ ਹੋਏ ਵੀ ਪਾਰ ਲੰਘ ਸਕਣਗੇ।
16ਮੇਰੀ ਪਰਜਾ ਦੇ ਬਚੇ ਹੋਏ ਲੋਕਾਂ ਲਈ ਜਿਹੜੇ ਅੱਸ਼ੂਰ ਤੋਂ ਬਚ ਗਏ, ਇੱਕ ਅਜਿਹੀ ਸੜਕ ਹੋਵੇਗੀ, ਜਿਵੇਂ ਇਸਰਾਏਲ ਲਈ ਸੀ, ਜਦ ਉਹ ਮਿਸਰ ਦੇ ਦੇਸ ਤੋਂ ਉਤਾਹਾਂ ਆਏ ਸਨ।