ਯਸ਼ਾਯਾਹ 13

ਮੈਂ ਸੰਸਾਰ ਨੂੰ ਉਹ ਦੀਆਂ ਬੁਰਾਈਆਂ ਦੀ ਸਜ਼ਾ ਦਿਆਂਗਾ, ਦੁਸ਼ਟਾਂ ਨੂੰ ਉਨ੍ਹਾਂ ਦੇ ਪਾਪਾਂ ਲਈ। ਮੈਂ ਹੰਕਾਰੀਆਂ ਦੇ ਹੰਕਾਰ ਨੂੰ ਖ਼ਤਮ ਕਰ ਦਿਆਂਗਾ ਅਤੇ ਬੇਰਹਿਮ ਦਾ ਘਮੰਡ ਨੂੰ ਨੀਵਾਂ ਕਰ ਦਿਆਂਗਾ।

Isaiah 13:11 (UKJV) And I will punish the world for their evil, and the wicked for their iniquity; and I will cause the arrogancy of the proud to cease, and will lay low the haughtiness of the terrible.

9ਵੇਖੋ, ਯਾਹਵੇਹ ਦਾ ਦਿਨ, ਨਿਰਦਈ, ਕਹਿਰ ਅਤੇ ਤੇਜ ਕ੍ਰੋਧ ਨਾਲ ਆਉਂਦਾ ਹੈ, ਤਾਂ ਜੋ ਧਰਤੀ ਨੂੰ ਵਿਰਾਨ ਕਰੇ, ਅਤੇ ਉਹ ਦੇ ਪਾਪੀਆਂ ਨੂੰ ਉਹ ਦੇ ਵਿੱਚੋਂ ਨਾਸ ਕਰੇ।

10ਅਕਾਸ਼ ਦੇ ਤਾਰੇ ਅਤੇ ਉਸ ਦੇ ਤਾਰਾਗਣ ਆਪਣਾ ਚਾਨਣ ਨਾ ਦੇਣਗੇ, ਸੂਰਜ ਚੜ੍ਹਦਿਆਂ ਸਾਰ ਹੀ ਹਨ੍ਹੇਰਾ ਹੋ ਜਾਵੇਗਾ, ਅਤੇ ਚੰਦਰਮਾ ਆਪਣੀ ਰੋਸ਼ਨੀ ਨਾ ਦੇਵੇਗਾ।

11ਮੈਂ ਸੰਸਾਰ ਨੂੰ ਉਹ ਦੀਆਂ ਬੁਰਾਈਆਂ ਦੀ ਸਜ਼ਾ ਦਿਆਂਗਾ, ਦੁਸ਼ਟਾਂ ਨੂੰ ਉਨ੍ਹਾਂ ਦੇ ਪਾਪਾਂ ਲਈ। ਮੈਂ ਹੰਕਾਰੀਆਂ ਦੇ ਹੰਕਾਰ ਨੂੰ ਖ਼ਤਮ ਕਰ ਦਿਆਂਗਾ ਅਤੇ ਬੇਰਹਿਮ ਦਾ ਘਮੰਡ ਨੂੰ ਨੀਵਾਂ ਕਰ ਦਿਆਂਗਾ।

12ਮੈਂ ਲੋਕਾਂ ਨੂੰ ਸ਼ੁੱਧ ਸੋਨੇ ਨਾਲੋਂ, ਓਫੀਰ ਦੇ ਸੋਨੇ ਨਾਲੋਂ ਦੁਰਲੱਭ ਬਣਾਵਾਂਗਾ।

13ਇਸ ਲਈ ਮੈਂ ਅਕਾਸ਼ ਨੂੰ ਕਾਂਬਾ ਲਵਾਂਗਾ। ਅਤੇ ਧਰਤੀ ਆਪਣੇ ਸਥਾਨ ਤੋਂ ਹਿੱਲ ਜਾਵੇਗੀ ਸਰਬਸ਼ਕਤੀਮਾਨ ਯਾਹਵੇਹ ਦੇ ਕ੍ਰੋਧ ਨਾਲ, ਉਸਦੇ ਬਲਦੇ ਕ੍ਰੋਧ ਦੇ ਦਿਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.