15ਜਿਹੜਾ ਵੀ ਫੜਿਆ ਜਾਵੇਗਾ, ਉਸ ਨੂੰ ਧੱਕਾ ਦਿੱਤਾ ਜਾਵੇਗਾ। ਸਾਰੇ ਜਿਹੜੇ ਫੜੇ ਜਾਣਗੇ ਤਲਵਾਰ ਨਾਲ ਡਿੱਗਣਗੇ।
16ਉਨ੍ਹਾਂ ਦੇ ਨਿਆਣੇ ਉਨ੍ਹਾਂ ਦੀਆਂ ਅੱਖਾਂ ਦੇ ਸਾਮ੍ਹਣੇ ਟੋਟੇ-ਟੋਟੇ ਕੀਤੇ ਜਾਣਗੇ। ਉਨ੍ਹਾਂ ਦੇ ਘਰ ਲੁੱਟੇ ਜਾਣਗੇ ਅਤੇ ਉਨ੍ਹਾਂ ਦੀਆਂ ਪਤਨੀਆਂ ਬੇਪਤ ਕੀਤੀਆਂ ਜਾਣਗੀਆਂ।
17ਵੇਖੋ, ਮੈਂ ਬਾਬੇਲ ਦੇ ਵਾਸੀਆਂ ਦੇ ਵਿਰੁੱਧ ਮਾਦੀ ਲੋਕਾਂ ਨੂੰ ਪਰੇਰ ਰਿਹਾ ਹਾਂ, ਜਿਹੜੇ ਚਾਂਦੀ ਦੀ ਪਰਵਾਹ ਨਹੀਂ ਕਰਦੇ ਨਾ ਸੋਨੇ ਤੋਂ ਖੁਸ਼ ਹੁੰਦੇ ਹਨ।
18ਉਨ੍ਹਾਂ ਦੇ ਧਣੁੱਖ ਜਵਾਨਾਂ ਨੂੰ ਮਾਰ ਦੇਣਗੇ। ਉਹ ਦੁੱਧ ਚੁੰਗਦੇ ਬੱਚਿਆਂ ਉੱਤੇ ਦਯਾ ਨਹੀਂ ਕਰਨਗੇ, ਉਨ੍ਹਾਂ ਦੀਆਂ ਅੱਖਾਂ ਬੱਚਿਆਂ ਉੱਤੇ ਤਰਸ ਨਾ ਖਾਣਗੀਆਂ
19ਬਾਬੇਲ ਜੋ ਸਾਰੇ ਰਾਜਾਂ ਦੀ ਸਜਾਵਟ ਅਤੇ ਕਸਦੀਆਂ ਦੇ ਹੰਕਾਰ ਦੀ ਸ਼ਾਨ ਹੈ, ਸੋਦੋਮ ਅਤੇ ਗਾਮੂਰਾਹ ਜਿਹਾ ਹੋ ਜਾਵੇਗਾ, ਜਦੋਂ ਪਰਮੇਸ਼ਵਰ ਨੇ ਉਨ੍ਹਾਂ ਨੂੰ ਤਬਾਹ ਕਰ ਦਿੱਤਾ ਸੀ।