18ਉਨ੍ਹਾਂ ਦੇ ਧਣੁੱਖ ਜਵਾਨਾਂ ਨੂੰ ਮਾਰ ਦੇਣਗੇ। ਉਹ ਦੁੱਧ ਚੁੰਗਦੇ ਬੱਚਿਆਂ ਉੱਤੇ ਦਯਾ ਨਹੀਂ ਕਰਨਗੇ, ਉਨ੍ਹਾਂ ਦੀਆਂ ਅੱਖਾਂ ਬੱਚਿਆਂ ਉੱਤੇ ਤਰਸ ਨਾ ਖਾਣਗੀਆਂ
19ਬਾਬੇਲ ਜੋ ਸਾਰੇ ਰਾਜਾਂ ਦੀ ਸਜਾਵਟ ਅਤੇ ਕਸਦੀਆਂ ਦੇ ਹੰਕਾਰ ਦੀ ਸ਼ਾਨ ਹੈ, ਸੋਦੋਮ ਅਤੇ ਗਾਮੂਰਾਹ ਜਿਹਾ ਹੋ ਜਾਵੇਗਾ, ਜਦੋਂ ਪਰਮੇਸ਼ਵਰ ਨੇ ਉਨ੍ਹਾਂ ਨੂੰ ਤਬਾਹ ਕਰ ਦਿੱਤਾ ਸੀ।
20ਉਹ ਨਾ ਕਦੇ ਵੱਸੇਗੀ ਅਤੇ ਨਾ ਹੀ ਸਾਰੀਆਂ ਪੀੜ੍ਹੀਆਂ ਤੱਕ ਰਹੇਗੀ। ਉੱਥੇ ਕੋਈ ਖਾਨਾਬਦੋਸ਼ ਆਪਣੇ ਤੰਬੂ ਨਹੀਂ ਲਾਉਣਗੇ, ਨਾ ਕੋਈ ਅਯਾਲੀ ਉੱਥੇ ਆਪਣੇ ਇੱਜੜ ਬਿਠਾਉਣਗੇ
21ਪਰ ਜੰਗਲੀ ਜਾਨਵਰ ਉੱਥੇ ਬੈਠਣਗੇ, ਉਨ੍ਹਾਂ ਦੇ ਘਰ ਗਿੱਦੜਾਂ ਨਾਲ ਭਰੇ ਹੋਣਗੇ, ਸ਼ੁਤਰਮੁਰਗ ਉੱਥੇ ਵੱਸਣਗੇ, ਅਤੇ ਉੱਥੇ ਜੰਗਲੀ ਬੱਕਰੀਆਂ ਛਾਲਾਂ ਮਾਰਨਗੀਆਂ।
22ਬਿੱਜੂ ਉਨ੍ਹਾਂ ਦੇ ਖੁੱਡਾਂ ਵਿੱਚ, ਗਿੱਦੜ ਉਨ੍ਹਾਂ ਦੇ ਆਲੀਸ਼ਾਨ ਮਹਿਲਾਂ ਨੂੰ। ਉਸ ਦਾ ਸਮਾਂ ਨੇੜੇ ਹੈ, ਅਤੇ ਉਸ ਦੇ ਦਿਨ ਲੰਬੇ ਨਹੀਂ ਹੋਣਗੇ।