ਯਸ਼ਾਯਾਹ 14

ਤੂੰ ਆਪਣੇ ਮਨ ਵਿੱਚ ਕਿਹਾ ਸੀ, “ਮੈਂ ਅਕਾਸ਼ ਉੱਤੇ ਚੜ੍ਹ ਜਾਂਵਾਂਗਾ; ਮੈਂ ਆਪਣਾ ਸਿੰਘਾਸਣ ਪਰਮੇਸ਼ਵਰ ਦੇ ਤਾਰਿਆਂ ਤੋਂ ਉੱਚਾ ਕਰਾਂਗਾ; ਮੈਂ ਸਭਾ ਦੇ ਪਰਬਤ ਉੱਤੇ, ਜ਼ਾਫ਼ੋਨ ਪਰਬਤ ਦੀਆਂ ਸਭ ਤੋਂ ਉੱਚੀਆਂ ਹੱਦਾਂ ਉੱਤੇ ਬੈਠਾਂਗਾ।

Isaiah 14:13 (UKJV) For you have said in yours heart, I will ascend into heaven, I will exalt my throne above the stars of God: I will sit also upon the mount of the congregation, in the sides of the north:

11ਤੁਹਾਡੀਆਂ ਸਾਰੀਆਂ ਰੌਣਕਾਂ ਨੂੰ ਕਬਰ ਵਿੱਚ ਉਤਾਰ ਦਿੱਤਾ ਗਿਆ ਹੈ, ਤੁਹਾਡੀਆਂ ਰਬਾਬਾਂ ਦੇ ਸ਼ੋਰ ਵੀ ਨਾਲ ਹੀ; ਕੀੜੇ ਤੇਰੇ ਹੇਠ ਵਿਛਾਏ ਗਏ, ਅਤੇ ਕਿਰਮ ਹੀ ਤੇਰਾ ਓੜ੍ਹਨਾ ਹਨ।

12ਹੇ ਸਵੇਰ ਦੇ ਤਾਰੇ, ਤੂੰ ਸਵਰਗ ਤੋਂ ਕਿਵੇਂ ਡਿੱਗਿਆ ਹੈ! ਤੂੰ ਕਿਵੇਂ ਧਰਤੀ ਉੱਤੇ ਸੁੱਟਿਆ ਗਿਆ, ਹੇ ਕੌਮਾਂ ਦੇ ਢਾਉਣ ਵਾਲੇ!

13ਤੂੰ ਆਪਣੇ ਮਨ ਵਿੱਚ ਕਿਹਾ ਸੀ, “ਮੈਂ ਅਕਾਸ਼ ਉੱਤੇ ਚੜ੍ਹ ਜਾਂਵਾਂਗਾ; ਮੈਂ ਆਪਣਾ ਸਿੰਘਾਸਣ ਪਰਮੇਸ਼ਵਰ ਦੇ ਤਾਰਿਆਂ ਤੋਂ ਉੱਚਾ ਕਰਾਂਗਾ; ਮੈਂ ਸਭਾ ਦੇ ਪਰਬਤ ਉੱਤੇ, ਜ਼ਾਫ਼ੋਨ ਪਰਬਤ ਦੀਆਂ ਸਭ ਤੋਂ ਉੱਚੀਆਂ ਹੱਦਾਂ ਉੱਤੇ ਬੈਠਾਂਗਾ।

14ਮੈਂ ਬੱਦਲਾਂ ਦੀਆਂ ਚੋਟੀਆਂ ਉੱਤੇ ਚੜ੍ਹਾਂਗਾ; ਮੈਂ ਆਪਣੇ ਆਪ ਨੂੰ ਅੱਤ ਮਹਾਨ ਬਣਾਵਾਂਗਾ।”

15ਪਰ ਤੂੰ ਮੁਰਦਿਆਂ ਦੇ ਰਾਜ ਵਿੱਚ, ਸਗੋਂ ਟੋਏ ਦੀਆਂ ਡੂੰਘਾਈਆਂ ਵਿੱਚ ਸੁੱਟਿਆ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.