ਯਸ਼ਾਯਾਹ 14

ਪਰ ਤੂੰ ਮੁਰਦਿਆਂ ਦੇ ਰਾਜ ਵਿੱਚ, ਸਗੋਂ ਟੋਏ ਦੀਆਂ ਡੂੰਘਾਈਆਂ ਵਿੱਚ ਸੁੱਟਿਆ ਗਿਆ।

Isaiah 14:15 (UKJV) Yet you shall be brought down to hell, to the sides of the pit.

13ਤੂੰ ਆਪਣੇ ਮਨ ਵਿੱਚ ਕਿਹਾ ਸੀ, “ਮੈਂ ਅਕਾਸ਼ ਉੱਤੇ ਚੜ੍ਹ ਜਾਂਵਾਂਗਾ; ਮੈਂ ਆਪਣਾ ਸਿੰਘਾਸਣ ਪਰਮੇਸ਼ਵਰ ਦੇ ਤਾਰਿਆਂ ਤੋਂ ਉੱਚਾ ਕਰਾਂਗਾ; ਮੈਂ ਸਭਾ ਦੇ ਪਰਬਤ ਉੱਤੇ, ਜ਼ਾਫ਼ੋਨ ਪਰਬਤ ਦੀਆਂ ਸਭ ਤੋਂ ਉੱਚੀਆਂ ਹੱਦਾਂ ਉੱਤੇ ਬੈਠਾਂਗਾ।

14ਮੈਂ ਬੱਦਲਾਂ ਦੀਆਂ ਚੋਟੀਆਂ ਉੱਤੇ ਚੜ੍ਹਾਂਗਾ; ਮੈਂ ਆਪਣੇ ਆਪ ਨੂੰ ਅੱਤ ਮਹਾਨ ਬਣਾਵਾਂਗਾ।”

15ਪਰ ਤੂੰ ਮੁਰਦਿਆਂ ਦੇ ਰਾਜ ਵਿੱਚ, ਸਗੋਂ ਟੋਏ ਦੀਆਂ ਡੂੰਘਾਈਆਂ ਵਿੱਚ ਸੁੱਟਿਆ ਗਿਆ।

16ਜਿਹੜੇ ਲੋਕ ਤੁਹਾਨੂੰ ਵੇਖਦੇ ਹਨ, ਉਹ ਤੇਰੇ ਬਾਰੇ ਸੋਚਦੇ ਹਨ: “ਕੀ ਇਹ ਉਹ ਆਦਮੀ ਹੈ ਜਿਸਨੇ ਧਰਤੀ ਨੂੰ ਹਿਲਾ ਦਿੱਤਾ ਅਤੇ ਰਾਜਾਂ ਨੂੰ ਕਾਂਬਾ ਲਾ ਦਿੱਤਾ,

17ਇਨਸਾਨ ਜਿਸ ਨੇ ਸੰਸਾਰ ਨੂੰ ਇੱਕ ਉਜਾੜ ਬਣਾ ਦਿੱਤਾ, ਜਿਸ ਨੇ ਇਸ ਦੇ ਸ਼ਹਿਰਾਂ ਨੂੰ ਢਾਹ ਸੁੱਟਿਆ ਅਤੇ ਆਪਣੇ ਕੈਦੀਆਂ ਨੂੰ ਘਰ ਨਾ ਜਾਣ ਦਿੱਤਾ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.