ਯਸ਼ਾਯਾਹ 14

ਇਨਸਾਨ ਜਿਸ ਨੇ ਸੰਸਾਰ ਨੂੰ ਇੱਕ ਉਜਾੜ ਬਣਾ ਦਿੱਤਾ, ਜਿਸ ਨੇ ਇਸ ਦੇ ਸ਼ਹਿਰਾਂ ਨੂੰ ਢਾਹ ਸੁੱਟਿਆ ਅਤੇ ਆਪਣੇ ਕੈਦੀਆਂ ਨੂੰ ਘਰ ਨਾ ਜਾਣ ਦਿੱਤਾ?”

Isaiah 14:17 (UKJV) That made the world as a wilderness, and destroyed the cities thereof; that opened not the house of his prisoners?

15ਪਰ ਤੂੰ ਮੁਰਦਿਆਂ ਦੇ ਰਾਜ ਵਿੱਚ, ਸਗੋਂ ਟੋਏ ਦੀਆਂ ਡੂੰਘਾਈਆਂ ਵਿੱਚ ਸੁੱਟਿਆ ਗਿਆ।

16ਜਿਹੜੇ ਲੋਕ ਤੁਹਾਨੂੰ ਵੇਖਦੇ ਹਨ, ਉਹ ਤੇਰੇ ਬਾਰੇ ਸੋਚਦੇ ਹਨ: “ਕੀ ਇਹ ਉਹ ਆਦਮੀ ਹੈ ਜਿਸਨੇ ਧਰਤੀ ਨੂੰ ਹਿਲਾ ਦਿੱਤਾ ਅਤੇ ਰਾਜਾਂ ਨੂੰ ਕਾਂਬਾ ਲਾ ਦਿੱਤਾ,

17ਇਨਸਾਨ ਜਿਸ ਨੇ ਸੰਸਾਰ ਨੂੰ ਇੱਕ ਉਜਾੜ ਬਣਾ ਦਿੱਤਾ, ਜਿਸ ਨੇ ਇਸ ਦੇ ਸ਼ਹਿਰਾਂ ਨੂੰ ਢਾਹ ਸੁੱਟਿਆ ਅਤੇ ਆਪਣੇ ਕੈਦੀਆਂ ਨੂੰ ਘਰ ਨਾ ਜਾਣ ਦਿੱਤਾ?”

18ਕੌਮਾਂ ਦੇ ਸਾਰੇ ਰਾਜੇ ਸ਼ਾਨ ਨਾਲ ਲੇਟਦੇ ਹਨ, ਹਰੇਕ ਆਪਣੀ ਸਮਾਧ ਵਿੱਚ।

19ਪਰ ਤੂੰ ਆਪਣੀ ਕਬਰ ਵਿੱਚੋਂ ਇੱਕ ਘਿਣਾਉਣੀ ਹੋਈ ਟਹਿਣੀ ਵਾਂਗ ਬਾਹਰ ਸੁੱਟਿਆ ਗਿਆ। ਤੂੰ ਮਾਰੇ ਹੋਏ ਲੋਕਾਂ ਦੀਆਂ ਲੋਥਾਂ ਨਾਲ ਘਿਰਿਆ ਹੋਇਆ ਹੈ, ਜਿਹੜੇ ਤਲਵਾਰ ਨਾਲ ਵਿੰਨ੍ਹੇ ਹੋਏ ਲੋਕ ਹਨ, ਜਿਹੜੇ ਟੋਏ ਦੇ ਪੱਥਰਾਂ ਵਿੱਚ ਉੱਤਰਦੇ ਹਨ। ਪੈਰਾਂ ਹੇਠ ਮਿੱਧੀ ਹੋਈ ਲਾਸ਼ ਵਾਂਗ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.