ਯਸ਼ਾਯਾਹ 14

ਪਰ ਤੂੰ ਆਪਣੀ ਕਬਰ ਵਿੱਚੋਂ ਇੱਕ ਘਿਣਾਉਣੀ ਹੋਈ ਟਹਿਣੀ ਵਾਂਗ ਬਾਹਰ ਸੁੱਟਿਆ ਗਿਆ। ਤੂੰ ਮਾਰੇ ਹੋਏ ਲੋਕਾਂ ਦੀਆਂ ਲੋਥਾਂ ਨਾਲ ਘਿਰਿਆ ਹੋਇਆ ਹੈ, ਜਿਹੜੇ ਤਲਵਾਰ ਨਾਲ ਵਿੰਨ੍ਹੇ ਹੋਏ ਲੋਕ ਹਨ, ਜਿਹੜੇ ਟੋਏ ਦੇ ਪੱਥਰਾਂ ਵਿੱਚ ਉੱਤਰਦੇ ਹਨ। ਪੈਰਾਂ ਹੇਠ ਮਿੱਧੀ ਹੋਈ ਲਾਸ਼ ਵਾਂਗ,

Isaiah 14:19 (UKJV) But you are cast out of your grave like an abominable branch, and as the raiment of those that are slain, thrust through with a sword, that go down to the stones of the pit; as a carcass trodden under feet.

17ਇਨਸਾਨ ਜਿਸ ਨੇ ਸੰਸਾਰ ਨੂੰ ਇੱਕ ਉਜਾੜ ਬਣਾ ਦਿੱਤਾ, ਜਿਸ ਨੇ ਇਸ ਦੇ ਸ਼ਹਿਰਾਂ ਨੂੰ ਢਾਹ ਸੁੱਟਿਆ ਅਤੇ ਆਪਣੇ ਕੈਦੀਆਂ ਨੂੰ ਘਰ ਨਾ ਜਾਣ ਦਿੱਤਾ?”

18ਕੌਮਾਂ ਦੇ ਸਾਰੇ ਰਾਜੇ ਸ਼ਾਨ ਨਾਲ ਲੇਟਦੇ ਹਨ, ਹਰੇਕ ਆਪਣੀ ਸਮਾਧ ਵਿੱਚ।

19ਪਰ ਤੂੰ ਆਪਣੀ ਕਬਰ ਵਿੱਚੋਂ ਇੱਕ ਘਿਣਾਉਣੀ ਹੋਈ ਟਹਿਣੀ ਵਾਂਗ ਬਾਹਰ ਸੁੱਟਿਆ ਗਿਆ। ਤੂੰ ਮਾਰੇ ਹੋਏ ਲੋਕਾਂ ਦੀਆਂ ਲੋਥਾਂ ਨਾਲ ਘਿਰਿਆ ਹੋਇਆ ਹੈ, ਜਿਹੜੇ ਤਲਵਾਰ ਨਾਲ ਵਿੰਨ੍ਹੇ ਹੋਏ ਲੋਕ ਹਨ, ਜਿਹੜੇ ਟੋਏ ਦੇ ਪੱਥਰਾਂ ਵਿੱਚ ਉੱਤਰਦੇ ਹਨ। ਪੈਰਾਂ ਹੇਠ ਮਿੱਧੀ ਹੋਈ ਲਾਸ਼ ਵਾਂਗ,

20ਤੁਸੀਂ ਉਨ੍ਹਾਂ ਨੂੰ ਦਫ਼ਨਾਉਣ ਵਿੱਚ ਸ਼ਾਮਲ ਨਹੀਂ ਹੋਵੋਗੇ, ਕਿਉਂ ਜੋ ਤੁਸੀਂ ਆਪਣੀ ਧਰਤੀ ਨੂੰ ਤਬਾਹ ਕੀਤਾ ਹੈ ਅਤੇ ਆਪਣੇ ਲੋਕਾਂ ਨੂੰ ਮਾਰਿਆ ਹੈ। ਕੁਕਰਮੀਆਂ ਦੇ ਵੰਸ਼ ਦਾ ਨਾਮ ਕਦੀ ਨਹੀਂ ਪੁਕਾਰਿਆ ਜਾਵੇਗਾ।

21ਉਨ੍ਹਾਂ ਦੇ ਪੁਰਖਿਆਂ ਦੀ ਬਦੀ ਦੇ ਕਾਰਨ; ਉਹ ਦੇ ਪੁੱਤਰਾਂ ਦੇ ਵੱਢੇ ਜਾਣ ਦੀ ਤਿਆਰੀ ਕਰੋ; ਉਹ ਧਰਤੀ ਦੇ ਵਾਰਸ ਬਣਨ ਲਈ ਨਹੀਂ ਉੱਠਣਗੇ ਅਤੇ ਧਰਤੀ ਨੂੰ ਆਪਣੇ ਸ਼ਹਿਰਾਂ ਨਾਲ ਢੱਕਣ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.