19ਪਰ ਤੂੰ ਆਪਣੀ ਕਬਰ ਵਿੱਚੋਂ ਇੱਕ ਘਿਣਾਉਣੀ ਹੋਈ ਟਹਿਣੀ ਵਾਂਗ ਬਾਹਰ ਸੁੱਟਿਆ ਗਿਆ। ਤੂੰ ਮਾਰੇ ਹੋਏ ਲੋਕਾਂ ਦੀਆਂ ਲੋਥਾਂ ਨਾਲ ਘਿਰਿਆ ਹੋਇਆ ਹੈ, ਜਿਹੜੇ ਤਲਵਾਰ ਨਾਲ ਵਿੰਨ੍ਹੇ ਹੋਏ ਲੋਕ ਹਨ, ਜਿਹੜੇ ਟੋਏ ਦੇ ਪੱਥਰਾਂ ਵਿੱਚ ਉੱਤਰਦੇ ਹਨ। ਪੈਰਾਂ ਹੇਠ ਮਿੱਧੀ ਹੋਈ ਲਾਸ਼ ਵਾਂਗ,
20ਤੁਸੀਂ ਉਨ੍ਹਾਂ ਨੂੰ ਦਫ਼ਨਾਉਣ ਵਿੱਚ ਸ਼ਾਮਲ ਨਹੀਂ ਹੋਵੋਗੇ, ਕਿਉਂ ਜੋ ਤੁਸੀਂ ਆਪਣੀ ਧਰਤੀ ਨੂੰ ਤਬਾਹ ਕੀਤਾ ਹੈ ਅਤੇ ਆਪਣੇ ਲੋਕਾਂ ਨੂੰ ਮਾਰਿਆ ਹੈ। ਕੁਕਰਮੀਆਂ ਦੇ ਵੰਸ਼ ਦਾ ਨਾਮ ਕਦੀ ਨਹੀਂ ਪੁਕਾਰਿਆ ਜਾਵੇਗਾ।
21ਉਨ੍ਹਾਂ ਦੇ ਪੁਰਖਿਆਂ ਦੀ ਬਦੀ ਦੇ ਕਾਰਨ; ਉਹ ਦੇ ਪੁੱਤਰਾਂ ਦੇ ਵੱਢੇ ਜਾਣ ਦੀ ਤਿਆਰੀ ਕਰੋ; ਉਹ ਧਰਤੀ ਦੇ ਵਾਰਸ ਬਣਨ ਲਈ ਨਹੀਂ ਉੱਠਣਗੇ ਅਤੇ ਧਰਤੀ ਨੂੰ ਆਪਣੇ ਸ਼ਹਿਰਾਂ ਨਾਲ ਢੱਕਣ।
22ਸਰਵਸ਼ਕਤੀਮਾਨ ਯਾਹਵੇਹ ਦਾ ਐਲਾਨ ਕਰਦਾ ਹੈ। “ਮੈਂ ਉਨ੍ਹਾਂ ਦੇ ਵਿਰੁੱਧ ਉੱਠਾਂਗਾ, ਅਤੇ ਮੈਂ ਬਾਬੇਲ ਦਾ ਨਾਮ ਅਤੇ ਨਿਸ਼ਾਨ ਮਿਟਾ ਦਿਆਂਗਾ, ਉਸ ਦੀ ਸੰਤਾਨ ਅਤੇ ਉੱਤਰਾਧਿਕਾਰੀ ਨੂੰ ਮਿਟਾ ਦਿਆਂਗਾ,” ਯਾਹਵੇਹ ਦਾ ਐਲਾਨ ਹੈ।
23“ਮੈਂ ਉਸ ਨੂੰ ਉੱਲੂਆਂ ਦੀ ਜਗ੍ਹਾ ਅਤੇ ਦਲਦਲ ਵਿੱਚ ਬਦਲ ਦਿਆਂਗਾ। ਮੈਂ ਉਸ ਨੂੰ ਤਬਾਹੀ ਦੇ ਝਾੜੂ ਨਾਲ ਝਾੜ ਦਿਆਂਗਾ,” ਸਰਵਸ਼ਕਤੀਮਾਨ ਯਾਹਵੇਹ ਦਾ ਵਾਕ ਹੈ।