21ਉਨ੍ਹਾਂ ਦੇ ਪੁਰਖਿਆਂ ਦੀ ਬਦੀ ਦੇ ਕਾਰਨ; ਉਹ ਦੇ ਪੁੱਤਰਾਂ ਦੇ ਵੱਢੇ ਜਾਣ ਦੀ ਤਿਆਰੀ ਕਰੋ; ਉਹ ਧਰਤੀ ਦੇ ਵਾਰਸ ਬਣਨ ਲਈ ਨਹੀਂ ਉੱਠਣਗੇ ਅਤੇ ਧਰਤੀ ਨੂੰ ਆਪਣੇ ਸ਼ਹਿਰਾਂ ਨਾਲ ਢੱਕਣ।
22ਸਰਵਸ਼ਕਤੀਮਾਨ ਯਾਹਵੇਹ ਦਾ ਐਲਾਨ ਕਰਦਾ ਹੈ। “ਮੈਂ ਉਨ੍ਹਾਂ ਦੇ ਵਿਰੁੱਧ ਉੱਠਾਂਗਾ, ਅਤੇ ਮੈਂ ਬਾਬੇਲ ਦਾ ਨਾਮ ਅਤੇ ਨਿਸ਼ਾਨ ਮਿਟਾ ਦਿਆਂਗਾ, ਉਸ ਦੀ ਸੰਤਾਨ ਅਤੇ ਉੱਤਰਾਧਿਕਾਰੀ ਨੂੰ ਮਿਟਾ ਦਿਆਂਗਾ,” ਯਾਹਵੇਹ ਦਾ ਐਲਾਨ ਹੈ।
23“ਮੈਂ ਉਸ ਨੂੰ ਉੱਲੂਆਂ ਦੀ ਜਗ੍ਹਾ ਅਤੇ ਦਲਦਲ ਵਿੱਚ ਬਦਲ ਦਿਆਂਗਾ। ਮੈਂ ਉਸ ਨੂੰ ਤਬਾਹੀ ਦੇ ਝਾੜੂ ਨਾਲ ਝਾੜ ਦਿਆਂਗਾ,” ਸਰਵਸ਼ਕਤੀਮਾਨ ਯਾਹਵੇਹ ਦਾ ਵਾਕ ਹੈ।
24ਸਰਬਸ਼ਕਤੀਮਾਨ ਯਾਹਵੇਹ ਨੇ ਸਹੁੰ ਖਾਧੀ ਹੈ, “ਯਕੀਨਨ, ਜਿਵੇਂ ਮੈਂ ਯੋਜਨਾ ਬਣਾਈ ਹੈ, ਉਹ ਜਿਹਾ ਹੀ ਹੋਵੇਗਾ, ਅਤੇ ਜਿਵੇਂ ਮੈਂ ਸੋਚਿਆ ਹੈ, ਤਿਵੇਂ ਹੀ ਹੋਵੇਗਾ।
25ਮੈਂ ਅੱਸ਼ੂਰੀਆਂ ਨੂੰ ਆਪਣੀ ਧਰਤੀ ਉੱਤੇ ਕੁਚਲ ਦਿਆਂਗਾ। ਮੈਂ ਆਪਣੇ ਪਹਾੜਾਂ ਉੱਤੇ ਉਹ ਨੂੰ ਮਿੱਧਾਂਗਾ। ਉਹ ਦਾ ਜੂਲਾ ਮੇਰੇ ਲੋਕਾਂ ਤੋਂ ਲੈ ਲਿਆ ਜਾਵੇਗਾ, ਅਤੇ ਉਹ ਦਾ ਬੋਝ ਉਨ੍ਹਾਂ ਦੇ ਮੋਢਿਆਂ ਤੋਂ ਹਟਾ ਦਿੱਤਾ ਜਾਵੇਗਾ।”