ਯਸ਼ਾਯਾਹ 14

ਮੈਂ ਅੱਸ਼ੂਰੀਆਂ ਨੂੰ ਆਪਣੀ ਧਰਤੀ ਉੱਤੇ ਕੁਚਲ ਦਿਆਂਗਾ। ਮੈਂ ਆਪਣੇ ਪਹਾੜਾਂ ਉੱਤੇ ਉਹ ਨੂੰ ਮਿੱਧਾਂਗਾ। ਉਹ ਦਾ ਜੂਲਾ ਮੇਰੇ ਲੋਕਾਂ ਤੋਂ ਲੈ ਲਿਆ ਜਾਵੇਗਾ, ਅਤੇ ਉਹ ਦਾ ਬੋਝ ਉਨ੍ਹਾਂ ਦੇ ਮੋਢਿਆਂ ਤੋਂ ਹਟਾ ਦਿੱਤਾ ਜਾਵੇਗਾ।”

Isaiah 14:25 (UKJV) That I will break the Assyrian in my land, and upon my mountains tread him under foot: then shall his yoke depart from off them, and his burden depart from off their shoulders.

23“ਮੈਂ ਉਸ ਨੂੰ ਉੱਲੂਆਂ ਦੀ ਜਗ੍ਹਾ ਅਤੇ ਦਲਦਲ ਵਿੱਚ ਬਦਲ ਦਿਆਂਗਾ। ਮੈਂ ਉਸ ਨੂੰ ਤਬਾਹੀ ਦੇ ਝਾੜੂ ਨਾਲ ਝਾੜ ਦਿਆਂਗਾ,” ਸਰਵਸ਼ਕਤੀਮਾਨ ਯਾਹਵੇਹ ਦਾ ਵਾਕ ਹੈ।

24ਸਰਬਸ਼ਕਤੀਮਾਨ ਯਾਹਵੇਹ ਨੇ ਸਹੁੰ ਖਾਧੀ ਹੈ, “ਯਕੀਨਨ, ਜਿਵੇਂ ਮੈਂ ਯੋਜਨਾ ਬਣਾਈ ਹੈ, ਉਹ ਜਿਹਾ ਹੀ ਹੋਵੇਗਾ, ਅਤੇ ਜਿਵੇਂ ਮੈਂ ਸੋਚਿਆ ਹੈ, ਤਿਵੇਂ ਹੀ ਹੋਵੇਗਾ।

25ਮੈਂ ਅੱਸ਼ੂਰੀਆਂ ਨੂੰ ਆਪਣੀ ਧਰਤੀ ਉੱਤੇ ਕੁਚਲ ਦਿਆਂਗਾ। ਮੈਂ ਆਪਣੇ ਪਹਾੜਾਂ ਉੱਤੇ ਉਹ ਨੂੰ ਮਿੱਧਾਂਗਾ। ਉਹ ਦਾ ਜੂਲਾ ਮੇਰੇ ਲੋਕਾਂ ਤੋਂ ਲੈ ਲਿਆ ਜਾਵੇਗਾ, ਅਤੇ ਉਹ ਦਾ ਬੋਝ ਉਨ੍ਹਾਂ ਦੇ ਮੋਢਿਆਂ ਤੋਂ ਹਟਾ ਦਿੱਤਾ ਜਾਵੇਗਾ।”

26ਇਹ ਉਹ ਯੋਜਨਾ ਹੈ ਜੋ ਸਾਰੇ ਸੰਸਾਰ ਲਈ ਨਿਰਧਾਰਤ ਕੀਤੀ ਗਈ ਹੈ; ਅਤੇ ਇਹ ਉਹ ਹੱਥ ਹੈ ਜਿਹੜਾ ਸਾਰੀਆਂ ਕੌਮਾਂ ਉੱਤੇ ਚੁੱਕਿਆ ਹੋਇਆ ਹੈ।

27ਕਿਉਂ ਜੋ ਸਰਬਸ਼ਕਤੀਮਾਨ ਯਾਹਵੇਹ ਨੇ ਠਾਣ ਲਿਆ ਹੈ, ਅਤੇ ਕੌਣ ਉਸਨੂੰ ਰੋਕ ਸਕਦਾ ਹੈ? ਸੋ ਕੌਣ ਰੱਦ ਕਰੇਗਾ? ਉਹ ਦਾ ਹੱਥ ਚੁੱਕਿਆ ਹੋਇਆ ਹੈ, ਸੋ ਕੌਣ ਉਹ ਨੂੰ ਰੋਕੇਗਾ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.