ਯਸ਼ਾਯਾਹ 14

ਕਿਉਂ ਜੋ ਸਰਬਸ਼ਕਤੀਮਾਨ ਯਾਹਵੇਹ ਨੇ ਠਾਣ ਲਿਆ ਹੈ, ਅਤੇ ਕੌਣ ਉਸਨੂੰ ਰੋਕ ਸਕਦਾ ਹੈ? ਸੋ ਕੌਣ ਰੱਦ ਕਰੇਗਾ? ਉਹ ਦਾ ਹੱਥ ਚੁੱਕਿਆ ਹੋਇਆ ਹੈ, ਸੋ ਕੌਣ ਉਹ ਨੂੰ ਰੋਕੇਗਾ?

Isaiah 14:27 (UKJV) For the LORD of hosts has purposed, and who shall nullify it? and his hand is stretched out, and who shall turn it back?

25ਮੈਂ ਅੱਸ਼ੂਰੀਆਂ ਨੂੰ ਆਪਣੀ ਧਰਤੀ ਉੱਤੇ ਕੁਚਲ ਦਿਆਂਗਾ। ਮੈਂ ਆਪਣੇ ਪਹਾੜਾਂ ਉੱਤੇ ਉਹ ਨੂੰ ਮਿੱਧਾਂਗਾ। ਉਹ ਦਾ ਜੂਲਾ ਮੇਰੇ ਲੋਕਾਂ ਤੋਂ ਲੈ ਲਿਆ ਜਾਵੇਗਾ, ਅਤੇ ਉਹ ਦਾ ਬੋਝ ਉਨ੍ਹਾਂ ਦੇ ਮੋਢਿਆਂ ਤੋਂ ਹਟਾ ਦਿੱਤਾ ਜਾਵੇਗਾ।”

26ਇਹ ਉਹ ਯੋਜਨਾ ਹੈ ਜੋ ਸਾਰੇ ਸੰਸਾਰ ਲਈ ਨਿਰਧਾਰਤ ਕੀਤੀ ਗਈ ਹੈ; ਅਤੇ ਇਹ ਉਹ ਹੱਥ ਹੈ ਜਿਹੜਾ ਸਾਰੀਆਂ ਕੌਮਾਂ ਉੱਤੇ ਚੁੱਕਿਆ ਹੋਇਆ ਹੈ।

27ਕਿਉਂ ਜੋ ਸਰਬਸ਼ਕਤੀਮਾਨ ਯਾਹਵੇਹ ਨੇ ਠਾਣ ਲਿਆ ਹੈ, ਅਤੇ ਕੌਣ ਉਸਨੂੰ ਰੋਕ ਸਕਦਾ ਹੈ? ਸੋ ਕੌਣ ਰੱਦ ਕਰੇਗਾ? ਉਹ ਦਾ ਹੱਥ ਚੁੱਕਿਆ ਹੋਇਆ ਹੈ, ਸੋ ਕੌਣ ਉਹ ਨੂੰ ਰੋਕੇਗਾ?

28ਇਹ ਭਵਿੱਖਬਾਣੀ ਉਸ ਸਾਲ ਆਈ ਜਦੋਂ ਰਾਜਾ ਆਹਾਜ਼ ਦੀ ਮੌਤ ਹੋ ਗਈ:

29ਹੇ ਸਾਰੇ ਫ਼ਲਿਸਤੀਓ, ਖੁਸ਼ ਨਾ ਹੋਵੋ ਕਿ ਤੁਹਾਨੂੰ ਮਾਰਨ ਵਾਲਾ ਡੰਡਾ ਟੁੱਟ ਗਿਆ ਹੈ। ਕਿਉਂ ਜੋ ਨਾਗ ਦੀ ਜੜ੍ਹੋਂ ਫਨੀਅਰ ਸੱਪ ਨਿੱਕਲੇਗਾ, ਅਤੇ ਉਹ ਦਾ ਫਲ ਇੱਕ ਉੱਡਣ ਵਾਲਾ ਸੱਪ ਹੋਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.