26ਇਹ ਉਹ ਯੋਜਨਾ ਹੈ ਜੋ ਸਾਰੇ ਸੰਸਾਰ ਲਈ ਨਿਰਧਾਰਤ ਕੀਤੀ ਗਈ ਹੈ; ਅਤੇ ਇਹ ਉਹ ਹੱਥ ਹੈ ਜਿਹੜਾ ਸਾਰੀਆਂ ਕੌਮਾਂ ਉੱਤੇ ਚੁੱਕਿਆ ਹੋਇਆ ਹੈ।
27ਕਿਉਂ ਜੋ ਸਰਬਸ਼ਕਤੀਮਾਨ ਯਾਹਵੇਹ ਨੇ ਠਾਣ ਲਿਆ ਹੈ, ਅਤੇ ਕੌਣ ਉਸਨੂੰ ਰੋਕ ਸਕਦਾ ਹੈ? ਸੋ ਕੌਣ ਰੱਦ ਕਰੇਗਾ? ਉਹ ਦਾ ਹੱਥ ਚੁੱਕਿਆ ਹੋਇਆ ਹੈ, ਸੋ ਕੌਣ ਉਹ ਨੂੰ ਰੋਕੇਗਾ?
28ਇਹ ਭਵਿੱਖਬਾਣੀ ਉਸ ਸਾਲ ਆਈ ਜਦੋਂ ਰਾਜਾ ਆਹਾਜ਼ ਦੀ ਮੌਤ ਹੋ ਗਈ:
29ਹੇ ਸਾਰੇ ਫ਼ਲਿਸਤੀਓ, ਖੁਸ਼ ਨਾ ਹੋਵੋ ਕਿ ਤੁਹਾਨੂੰ ਮਾਰਨ ਵਾਲਾ ਡੰਡਾ ਟੁੱਟ ਗਿਆ ਹੈ। ਕਿਉਂ ਜੋ ਨਾਗ ਦੀ ਜੜ੍ਹੋਂ ਫਨੀਅਰ ਸੱਪ ਨਿੱਕਲੇਗਾ, ਅਤੇ ਉਹ ਦਾ ਫਲ ਇੱਕ ਉੱਡਣ ਵਾਲਾ ਸੱਪ ਹੋਵੇਗਾ।
30ਤਦ ਗਰੀਬਾਂ ਦੀ ਸੰਤਾਨ ਭੋਜਨ ਖਾਵੇਗੀ ਅਤੇ ਕੰਗਾਲ ਚੈਨ ਨਾਲ ਲੇਟਣਗੇ। ਪਰ ਮੈਂ ਤੇਰੀ ਜੜ੍ਹ ਨੂੰ ਕਾਲ ਨਾਲ ਨਸ਼ਟ ਕਰ ਦਿਆਂਗਾ। ਇਹ ਤੁਹਾਡੇ ਬਚੇ ਹੋਏ ਲੋਕਾਂ ਨੂੰ ਮਾਰ ਦੇਵੇਗਾ।