ਯਸ਼ਾਯਾਹ 19

ਉਸ ਦਿਨ ਮਿਸਰ ਤੋਂ ਅੱਸ਼ੂਰ ਤੱਕ ਇੱਕ ਰਾਜਮਾਰਗ ਹੋਵੇਗਾ। ਅੱਸ਼ੂਰੀ ਮਿਸਰ ਨੂੰ ਅਤੇ ਮਿਸਰੀ ਅੱਸ਼ੂਰ ਨੂੰ ਜਾਣਗੇ। ਮਿਸਰੀ ਅਤੇ ਅੱਸ਼ੂਰੀ ਇਕੱਠੇ ਉਪਾਸਨਾ ਕਰਨਗੇ।

Isaiah 19:23 (UKJV) In that day shall there be a highway out of Egypt to Assyria, and the Assyrian shall come into Egypt, and the Egyptian into Assyria, and the Egyptians shall serve with the Assyrians.

21ਸੋ ਯਾਹਵੇਹ ਮਿਸਰੀਆਂ ਲਈ ਆਪਣੇ ਆਪ ਨੂੰ ਪਰਗਟ ਕਰੇਗਾ ਅਤੇ ਉਸ ਦਿਨ ਉਹ ਯਾਹਵੇਹ ਨੂੰ ਮੰਨਣਗੇ। ਉਹ ਬਲੀਆਂ ਅਤੇ ਅਨਾਜ ਦੀਆਂ ਭੇਟਾਂ ਨਾਲ ਪੂਜਾ ਕਰਨਗੇ; ਉਹ ਯਾਹਵੇਹ ਅੱਗੇ ਸੁੱਖਣਾ ਸੁੱਖਣਗੇ ਅਤੇ ਉਨ੍ਹਾਂ ਨੂੰ ਪੂਰਾ ਵੀ ਕਰਨਗੇ।

22ਯਾਹਵੇਹ ਮਿਸਰ ਦੇ ਲੋਕਾਂ ਨੂੰ ਇੱਕ ਮਹਾਂਮਾਰੀ ਨਾਲ ਮਾਰ ਦੇਵੇਗਾ; ਉਹ ਉਨ੍ਹਾਂ ਨੂੰ ਮਾਰ ਦੇਵੇਗਾ ਅਤੇ ਨਾਲੇ ਉਨ੍ਹਾਂ ਨੂੰ ਚੰਗਾ ਵੀ ਕਰੇਗਾ। ਉਹ ਯਾਹਵੇਹ ਵੱਲ ਮੁੜਨਗੇ, ਅਤੇ ਉਹ ਉਨ੍ਹਾਂ ਦੀਆਂ ਬੇਨਤੀਆਂ ਦਾ ਜਵਾਬ ਦੇਵੇਗਾ ਅਤੇ ਉਨ੍ਹਾਂ ਨੂੰ ਚੰਗਾ ਕਰੇਗਾ।

23ਉਸ ਦਿਨ ਮਿਸਰ ਤੋਂ ਅੱਸ਼ੂਰ ਤੱਕ ਇੱਕ ਰਾਜਮਾਰਗ ਹੋਵੇਗਾ। ਅੱਸ਼ੂਰੀ ਮਿਸਰ ਨੂੰ ਅਤੇ ਮਿਸਰੀ ਅੱਸ਼ੂਰ ਨੂੰ ਜਾਣਗੇ। ਮਿਸਰੀ ਅਤੇ ਅੱਸ਼ੂਰੀ ਇਕੱਠੇ ਉਪਾਸਨਾ ਕਰਨਗੇ।

24ਉਸ ਦਿਨ ਇਸਰਾਏਲ ਮਿਸਰ ਅਤੇ ਅੱਸ਼ੂਰ ਦੇ ਨਾਲ ਤੀਸਰਾ ਹੋਵੇਗਾ ਜੋ ਧਰਤੀ ਉੱਤੇ ਇੱਕ ਬਰਕਤ ਹੋਵੇਗਾ।

25ਸਰਬਸ਼ਕਤੀਮਾਨ ਯਾਹਵੇਹ ਉਨ੍ਹਾਂ ਨੂੰ ਇਹ ਆਖ ਕੇ ਅਸੀਸ ਦੇਵੇਗਾ, “ਮੁਬਾਰਕ ਹੋਵੇ ਮਿਸਰ ਮੇਰੀ ਪਰਜਾ, ਅੱਸ਼ੂਰ ਮੇਰੀ ਦਸਤਕਾਰੀ ਅਤੇ ਇਸਰਾਏਲ ਮੇਰੀ ਵਿਰਾਸਤ ਹੋਵੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.