22ਯਾਹਵੇਹ ਮਿਸਰ ਦੇ ਲੋਕਾਂ ਨੂੰ ਇੱਕ ਮਹਾਂਮਾਰੀ ਨਾਲ ਮਾਰ ਦੇਵੇਗਾ; ਉਹ ਉਨ੍ਹਾਂ ਨੂੰ ਮਾਰ ਦੇਵੇਗਾ ਅਤੇ ਨਾਲੇ ਉਨ੍ਹਾਂ ਨੂੰ ਚੰਗਾ ਵੀ ਕਰੇਗਾ। ਉਹ ਯਾਹਵੇਹ ਵੱਲ ਮੁੜਨਗੇ, ਅਤੇ ਉਹ ਉਨ੍ਹਾਂ ਦੀਆਂ ਬੇਨਤੀਆਂ ਦਾ ਜਵਾਬ ਦੇਵੇਗਾ ਅਤੇ ਉਨ੍ਹਾਂ ਨੂੰ ਚੰਗਾ ਕਰੇਗਾ।
23ਉਸ ਦਿਨ ਮਿਸਰ ਤੋਂ ਅੱਸ਼ੂਰ ਤੱਕ ਇੱਕ ਰਾਜਮਾਰਗ ਹੋਵੇਗਾ। ਅੱਸ਼ੂਰੀ ਮਿਸਰ ਨੂੰ ਅਤੇ ਮਿਸਰੀ ਅੱਸ਼ੂਰ ਨੂੰ ਜਾਣਗੇ। ਮਿਸਰੀ ਅਤੇ ਅੱਸ਼ੂਰੀ ਇਕੱਠੇ ਉਪਾਸਨਾ ਕਰਨਗੇ।
24ਉਸ ਦਿਨ ਇਸਰਾਏਲ ਮਿਸਰ ਅਤੇ ਅੱਸ਼ੂਰ ਦੇ ਨਾਲ ਤੀਸਰਾ ਹੋਵੇਗਾ ਜੋ ਧਰਤੀ ਉੱਤੇ ਇੱਕ ਬਰਕਤ ਹੋਵੇਗਾ।
25ਸਰਬਸ਼ਕਤੀਮਾਨ ਯਾਹਵੇਹ ਉਨ੍ਹਾਂ ਨੂੰ ਇਹ ਆਖ ਕੇ ਅਸੀਸ ਦੇਵੇਗਾ, “ਮੁਬਾਰਕ ਹੋਵੇ ਮਿਸਰ ਮੇਰੀ ਪਰਜਾ, ਅੱਸ਼ੂਰ ਮੇਰੀ ਦਸਤਕਾਰੀ ਅਤੇ ਇਸਰਾਏਲ ਮੇਰੀ ਵਿਰਾਸਤ ਹੋਵੇ।”