ਯਸ਼ਾਯਾਹ 2

ਉਹ ਯਾਹਵੇਹ ਦੀ ਭੈਭੀਤ ਹਜ਼ੂਰੀ ਅਤੇ ਉਸ ਦੀ ਮਹਿਮਾ ਦੇ ਪਰਤਾਪ ਤੋਂ, ਜਦੋਂ ਉਹ ਧਰਤੀ ਨੂੰ ਹਿਲਾਉਣ ਲਈ ਉੱਠਦਾ ਹੈ, ਚੱਟਾਨਾਂ ਵਿੱਚ ਗੁਫ਼ਾਂਵਾਂ ਅਤੇ ਉੱਚੀਆਂ ਚਟਾਨਾਂ ਵੱਲ ਭੱਜ ਜਾਣਗੇ।

Isaiah 2:21 (UKJV) To go into the clefts of the rocks, and into the tops of the rugged rocks, for fear of the LORD, and for the glory of his majesty, when he arises to shake terribly the earth.

19ਜਦ ਯਾਹਵੇਹ ਧਰਤੀ ਨੂੰ ਜ਼ੋਰ ਨਾਲ ਹਿਲਾਉਣ ਨੂੰ ਉੱਠੇਗਾ, ਤਾਂ ਉਸ ਦੇ ਭੈਅ ਦੇ ਕਾਰਨ ਅਤੇ ਉਹ ਦੇ ਪਰਤਾਪ ਦੇ ਤੇਜ ਤੋਂ ਮਨੁੱਖ ਚੱਟਾਨ ਦੀਆਂ ਖੁੰਧਰਾਂ ਵਿੱਚ, ਅਤੇ ਮਿੱਟੀ ਦੇ ਟੋਇਆਂ ਵਿੱਚ ਜਾ ਵੜਨਗੇ।

20ਉਸ ਦਿਨ ਲੋਕ ਆਪਣੀਆਂ ਚਾਂਦੀ ਦੀਆਂ ਮੂਰਤੀਆਂ ਜਿਹੜੀਆਂ ਉਨ੍ਹਾਂ ਨੇ ਪੂਜਾ ਕਰਨ ਲਈ ਬਣਾਈਆਂ ਸਨ ਚਿੱਚੜਾਂ ਅਤੇ ਚਮਗਿੱਦੜਾਂ ਨੂੰ ਸੁੱਟ ਦੇਣਗੇ।

21ਉਹ ਯਾਹਵੇਹ ਦੀ ਭੈਭੀਤ ਹਜ਼ੂਰੀ ਅਤੇ ਉਸ ਦੀ ਮਹਿਮਾ ਦੇ ਪਰਤਾਪ ਤੋਂ, ਜਦੋਂ ਉਹ ਧਰਤੀ ਨੂੰ ਹਿਲਾਉਣ ਲਈ ਉੱਠਦਾ ਹੈ, ਚੱਟਾਨਾਂ ਵਿੱਚ ਗੁਫ਼ਾਂਵਾਂ ਅਤੇ ਉੱਚੀਆਂ ਚਟਾਨਾਂ ਵੱਲ ਭੱਜ ਜਾਣਗੇ।

22ਇਸ ਲਈ ਮਨੁੱਖਾਂ ਉੱਤੇ ਭਰੋਸਾ ਕਰਨਾ ਛੱਡ ਦਿਓ, ਜਿਨ੍ਹਾਂ ਦੀਆਂ ਨਾਸਾਂ ਵਿੱਚ ਸਾਹ ਹੀ ਹੈ ਉਨ੍ਹਾਂ ਦਾ ਮੁੱਲ ਹੈ ਹੀ ਕੀ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.