ਯਸ਼ਾਯਾਹ 2

ਉਸ ਦਿਨ ਲੋਕ ਆਪਣੀਆਂ ਚਾਂਦੀ ਦੀਆਂ ਮੂਰਤੀਆਂ ਜਿਹੜੀਆਂ ਉਨ੍ਹਾਂ ਨੇ ਪੂਜਾ ਕਰਨ ਲਈ ਬਣਾਈਆਂ ਸਨ ਚਿੱਚੜਾਂ ਅਤੇ ਚਮਗਿੱਦੜਾਂ ਨੂੰ ਸੁੱਟ ਦੇਣਗੇ।

Isaiah 2:20 (UKJV) In that day a man shall cast his idols of silver, and his idols of gold, which they made each one for himself to worship, to the moles and to the bats;

18ਅਤੇ ਮੂਰਤੀਆਂ ਪੂਰੀ ਤਰ੍ਹਾਂ ਅਲੋਪ ਹੋ ਜਾਣਗੀਆਂ।

19ਜਦ ਯਾਹਵੇਹ ਧਰਤੀ ਨੂੰ ਜ਼ੋਰ ਨਾਲ ਹਿਲਾਉਣ ਨੂੰ ਉੱਠੇਗਾ, ਤਾਂ ਉਸ ਦੇ ਭੈਅ ਦੇ ਕਾਰਨ ਅਤੇ ਉਹ ਦੇ ਪਰਤਾਪ ਦੇ ਤੇਜ ਤੋਂ ਮਨੁੱਖ ਚੱਟਾਨ ਦੀਆਂ ਖੁੰਧਰਾਂ ਵਿੱਚ, ਅਤੇ ਮਿੱਟੀ ਦੇ ਟੋਇਆਂ ਵਿੱਚ ਜਾ ਵੜਨਗੇ।

20ਉਸ ਦਿਨ ਲੋਕ ਆਪਣੀਆਂ ਚਾਂਦੀ ਦੀਆਂ ਮੂਰਤੀਆਂ ਜਿਹੜੀਆਂ ਉਨ੍ਹਾਂ ਨੇ ਪੂਜਾ ਕਰਨ ਲਈ ਬਣਾਈਆਂ ਸਨ ਚਿੱਚੜਾਂ ਅਤੇ ਚਮਗਿੱਦੜਾਂ ਨੂੰ ਸੁੱਟ ਦੇਣਗੇ।

21ਉਹ ਯਾਹਵੇਹ ਦੀ ਭੈਭੀਤ ਹਜ਼ੂਰੀ ਅਤੇ ਉਸ ਦੀ ਮਹਿਮਾ ਦੇ ਪਰਤਾਪ ਤੋਂ, ਜਦੋਂ ਉਹ ਧਰਤੀ ਨੂੰ ਹਿਲਾਉਣ ਲਈ ਉੱਠਦਾ ਹੈ, ਚੱਟਾਨਾਂ ਵਿੱਚ ਗੁਫ਼ਾਂਵਾਂ ਅਤੇ ਉੱਚੀਆਂ ਚਟਾਨਾਂ ਵੱਲ ਭੱਜ ਜਾਣਗੇ।

22ਇਸ ਲਈ ਮਨੁੱਖਾਂ ਉੱਤੇ ਭਰੋਸਾ ਕਰਨਾ ਛੱਡ ਦਿਓ, ਜਿਨ੍ਹਾਂ ਦੀਆਂ ਨਾਸਾਂ ਵਿੱਚ ਸਾਹ ਹੀ ਹੈ ਉਨ੍ਹਾਂ ਦਾ ਮੁੱਲ ਹੈ ਹੀ ਕੀ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.