1ਜਿਸ ਸਾਲ ਅੱਸ਼ੂਰ ਦੇ ਰਾਜੇ ਸਰਗੋਨ ਦੁਆਰਾ ਭੇਜੇ ਗਏ ਸਰਬ-ਉੱਚ ਸੈਨਾਪਤੀ ਨੇ ਅਸ਼ਦੋਦ ਵਿੱਚ ਆ ਕੇ ਹਮਲਾ ਕੀਤਾ ਅਤੇ ਉਸ ਉੱਤੇ ਕਬਜ਼ਾ ਕਰ ਲਿਆ,
2ਉਸ ਸਮੇਂ ਯਾਹਵੇਹ ਆਮੋਸ ਦੇ ਪੁੱਤਰ ਯਸ਼ਾਯਾਹ ਰਾਹੀਂ ਬੋਲਿਆ। ਉਸ ਨੇ ਉਸ ਨੂੰ ਕਿਹਾ, “ਆਪਣੇ ਸਰੀਰ ਤੋਂ ਤੱਪੜ ਅਤੇ ਪੈਰਾਂ ਤੋਂ ਜੁੱਤੀ ਲਾਹ ਦੇ।” ਅਤੇ ਉਸਨੇ ਅਜਿਹਾ ਹੀ ਕੀਤਾ, ਉਹ ਅਧਨੰਗਾ ਹੋ ਕੇ ਅਤੇ ਨੰਗੇ ਪੈਰੀਂ ਘੁੰਮਿਆ।
3ਤਦ ਯਾਹਵੇਹ ਨੇ ਆਖਿਆ, “ਜਿਵੇਂ ਮੇਰਾ ਦਾਸ ਯਸ਼ਾਯਾਹ ਤਿੰਨ ਸਾਲਾਂ ਤੋਂ ਬਿਨ੍ਹਾਂ ਬਸਤਰ ਅਤੇ ਨੰਗੇ ਪੈਰੀਂ ਫਿਰਦਾ ਰਿਹਾ, ਜਿਵੇਂ ਮਿਸਰ ਅਤੇ ਕੂਸ਼ ਦੇ ਵਿਰੁੱਧ ਇੱਕ ਨਿਸ਼ਾਨ ਅਤੇ ਅਚੰਭਾ ਹੋਵੇ,