16ਐਥੇ ਤੇਰੇ ਕੋਲ ਕੀ ਹੈ? ਅਤੇ ਐਥੇ ਤੇਰਾ ਕੌਣ ਹੈ? ਜੋ ਤੂੰ ਆਪਣੇ ਲਈ ਐਥੇ ਇੱਕ ਕਬਰ ਪੁੱਟੀ ਹੈ, ਉਚਿਆਈ ਤੇ ਉਹ ਆਪਣੀ ਕਬਰ ਪੁੱਟਦਾ, ਚੱਟਾਨ ਵਿੱਚ ਉਹ ਆਪਣੇ ਲਈ ਇੱਕ ਟਿਕਾਣਾ ਬਣਾਉਂਦਾ?
17“ਹੇ ਬਲਵੰਤ ਮਨੁੱਖ, ਸਾਵਧਾਨ, ਯਾਹਵੇਹ ਤੈਨੂੰ ਮਜ਼ਬੂਤੀ ਨਾਲ ਫੜ੍ਹੇਗਾ ਅਤੇ ਤੈਨੂੰ ਦੂਰ ਸੁੱਟ ਦੇਵੇਗਾ।
18ਉਹ ਤੈਨੂੰ ਗੇਂਦ ਵਾਂਗੂੰ ਕੱਸ ਕੇ ਲਪੇਟੇਗਾ ਅਤੇ ਤੈਨੂੰ ਇੱਕ ਵੱਡੇ ਦੇਸ਼ ਵਿੱਚ ਸੁੱਟ ਦੇਵੇਗਾ। ਉੱਥੇ ਤੂੰ ਮਰੇਂਗਾ ਅਤੇ ਉੱਥੇ ਜਿਨ੍ਹਾਂ ਰਥਾਂ ਉੱਤੇ ਤੁਸੀਂ ਬਹੁਤ ਮਾਣ ਕਰਦੇ ਸੀ ਤੁਹਾਡੇ ਮਾਲਕ ਦੇ ਘਰ ਦੀ ਬੇਇੱਜ਼ਤੀ ਹੋ ਜਾਵੇਗੀ।
19ਮੈਂ ਤੁਹਾਨੂੰ ਤੁਹਾਡੇ ਅਹੁਦੇ ਤੋਂ ਹਟਾ ਦਿਆਂਗਾ, ਅਤੇ ਤੁਹਾਨੂੰ ਆਪਣੇ ਸਥਾਨ ਤੋਂ ਹਟਾ ਦਿੱਤਾ ਜਾਵੇਗਾ।
20“ਉਸ ਦਿਨ ਮੈਂ ਆਪਣੇ ਸੇਵਕ ਹਿਲਕੀਯਾਹ ਦੇ ਪੁੱਤਰ ਅਲਯਾਕੀਮ ਨੂੰ ਬੁਲਾਵਾਂਗਾ।