22ਮੈਂ ਦਾਵੀਦ ਦੇ ਘਰ ਦੀ ਚਾਬੀ ਉਹ ਦੇ ਮੋਢੇ ਉੱਤੇ ਰੱਖਾਂਗਾ। ਜੋ ਉਹ ਖੋਲ੍ਹੇਗਾ, ਕੋਈ ਬੰਦ ਨਾ ਕਰ ਸਕੇਗਾ ਅਤੇ ਜੋ ਉਹ ਬੰਦ ਕਰੇਗਾ, ਕੋਈ ਖੋਲ੍ਹ ਨਾ ਸਕੇਗਾ।
23ਮੈਂ ਉਸ ਨੂੰ ਇੱਕ ਖੰਭੇ ਵਾਂਗ ਇੱਕ ਪੱਕੇ ਸਥਾਨ ਵਿੱਚ ਚਲਾ ਦਿਆਂਗਾ; ਉਹ ਆਪਣੇ ਪਿਤਾ ਦੇ ਘਰਾਣੇ ਲਈ ਇੱਕ ਤੇਜਵਾਨ ਸਿੰਘਾਸਣ ਹੋਵੇਗਾ।
24ਉਹ ਦੇ ਘਰਾਣੇ ਦੀ ਸਾਰੀ ਸ਼ਾਨ ਉਹ ਦੇ ਉੱਤੇ ਟੰਗੀ ਰਹੇਗੀ ਅਰਥਾਤ ਉਹ ਦੀ ਔਲਾਦ ਅਤੇ ਟਹਿਣੀਆਂ—ਉਹ ਦੇ ਸਾਰੇ ਛੋਟੇ ਭਾਂਡਿਆਂ, ਕਟੋਰਿਆਂ ਤੋਂ ਲੈ ਕੇ ਸਾਰੇ ਘੜਿਆਂ ਤੱਕ।
25“ਉਸ ਦਿਨ,” ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ, “ਪੱਕੀ ਥਾਂ ਵਿੱਚ ਚਲਿਆ ਗਿਆ ਖੰਭ ਰਸਤਾ ਦੇਵੇਗਾ; ਉਹ ਕੱਟਿਆ ਜਾਵੇਗਾ ਅਤੇ ਡਿੱਗ ਜਾਵੇਗਾ, ਅਤੇ ਇਸ ਉੱਤੇ ਲਟਕਦਾ ਭਾਰ ਕੱਟਿਆ ਜਾਵੇਗਾ।” ਕਿਉਂ ਯਾਹਵੇਹ ਨੇ ਇਹ ਬੋਲਿਆ ਹੈ।