ਯਸ਼ਾਯਾਹ 23

ਸੂਰ ਦੇ ਵਿਰੁੱਧ ਇੱਕ ਭਵਿੱਖਬਾਣੀ: ਹੇ ਤਰਸ਼ੀਸ਼ ਦੇ ਜਹਾਜ਼ੋ, ਰੋਵੋ! ਕਿਉਂਕਿ ਸੂਰ ਤਬਾਹ ਹੋ ਗਿਆ ਹੈ ਅਤੇ ਉੱਥੇ ਨਾ ਕੋਈ ਘਰ ਨਾ ਕੋਈ ਬੰਦਰਗਾਹ ਬਚੀ ਹੈ। ਕਿੱਤੀਮ ਦੀ ਧਰਤੀ ਤੋਂ ਇਹ ਬਚਨ ਉਨ੍ਹਾਂ ਕੋਲ ਆਇਆ ਹੈ।

Isaiah 23:1 (UKJV) The burden of Tyre. Wail, all of you ships of Tarshish; for it is laid waste, so that there is no house, no entering in: from the land of Chittim it is revealed to them.

1ਸੂਰ ਦੇ ਵਿਰੁੱਧ ਇੱਕ ਭਵਿੱਖਬਾਣੀ: ਹੇ ਤਰਸ਼ੀਸ਼ ਦੇ ਜਹਾਜ਼ੋ, ਰੋਵੋ! ਕਿਉਂਕਿ ਸੂਰ ਤਬਾਹ ਹੋ ਗਿਆ ਹੈ ਅਤੇ ਉੱਥੇ ਨਾ ਕੋਈ ਘਰ ਨਾ ਕੋਈ ਬੰਦਰਗਾਹ ਬਚੀ ਹੈ। ਕਿੱਤੀਮ ਦੀ ਧਰਤੀ ਤੋਂ ਇਹ ਬਚਨ ਉਨ੍ਹਾਂ ਕੋਲ ਆਇਆ ਹੈ।

2ਹੇ ਟਾਪੂ ਦੇ ਲੋਕੋ, ਚੁੱਪ ਰਹੋ ਅਤੇ ਹੇ ਸੀਦੋਨ ਦੇ ਵਪਾਰੀਓ, ਜਿਨ੍ਹਾਂ ਨੂੰ ਮਲਾਹਾਂ ਨੇ ਧਨਵਾਨ ਕੀਤਾ ਹੈ।

3ਬਹੁਤਿਆਂ ਪਾਣੀਆਂ ਦੇ ਕਾਰਨ ਸ਼ਿਹੋਰ ਦਾ ਅੰਨ, ਅਤੇ ਨੀਲ ਨਦੀ ਦੇ ਨੇੜੇ ਦੀ ਫ਼ਸਲ ਉਹ ਦੀ ਆਮਦਨ ਸੀ, ਅਤੇ ਉਹ ਕੌਮਾਂ ਦੀ ਮੰਡੀ ਹੋਇਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.