ਯਸ਼ਾਯਾਹ 23

ਬਹੁਤਿਆਂ ਪਾਣੀਆਂ ਦੇ ਕਾਰਨ ਸ਼ਿਹੋਰ ਦਾ ਅੰਨ, ਅਤੇ ਨੀਲ ਨਦੀ ਦੇ ਨੇੜੇ ਦੀ ਫ਼ਸਲ ਉਹ ਦੀ ਆਮਦਨ ਸੀ, ਅਤੇ ਉਹ ਕੌਮਾਂ ਦੀ ਮੰਡੀ ਹੋਇਆ।

Isaiah 23:3 (UKJV) And by great waters the seed of Sihor, the harvest of the river, is her revenue; and she is a merchant of nations.

1ਸੂਰ ਦੇ ਵਿਰੁੱਧ ਇੱਕ ਭਵਿੱਖਬਾਣੀ: ਹੇ ਤਰਸ਼ੀਸ਼ ਦੇ ਜਹਾਜ਼ੋ, ਰੋਵੋ! ਕਿਉਂਕਿ ਸੂਰ ਤਬਾਹ ਹੋ ਗਿਆ ਹੈ ਅਤੇ ਉੱਥੇ ਨਾ ਕੋਈ ਘਰ ਨਾ ਕੋਈ ਬੰਦਰਗਾਹ ਬਚੀ ਹੈ। ਕਿੱਤੀਮ ਦੀ ਧਰਤੀ ਤੋਂ ਇਹ ਬਚਨ ਉਨ੍ਹਾਂ ਕੋਲ ਆਇਆ ਹੈ।

2ਹੇ ਟਾਪੂ ਦੇ ਲੋਕੋ, ਚੁੱਪ ਰਹੋ ਅਤੇ ਹੇ ਸੀਦੋਨ ਦੇ ਵਪਾਰੀਓ, ਜਿਨ੍ਹਾਂ ਨੂੰ ਮਲਾਹਾਂ ਨੇ ਧਨਵਾਨ ਕੀਤਾ ਹੈ।

3ਬਹੁਤਿਆਂ ਪਾਣੀਆਂ ਦੇ ਕਾਰਨ ਸ਼ਿਹੋਰ ਦਾ ਅੰਨ, ਅਤੇ ਨੀਲ ਨਦੀ ਦੇ ਨੇੜੇ ਦੀ ਫ਼ਸਲ ਉਹ ਦੀ ਆਮਦਨ ਸੀ, ਅਤੇ ਉਹ ਕੌਮਾਂ ਦੀ ਮੰਡੀ ਹੋਇਆ।

4ਹੇ ਸੀਦੋਨ ਸ਼ਰਮ ਕਰੋ, ਕਿਉਂ ਜੋ ਸਮੁੰਦਰ ਅਰਥਾਤ ਸਮੁੰਦਰ ਦੇ ਗੜ੍ਹ ਨੇ ਬੋਲਿਆ ਹੈ, “ਨਾ ਤਾਂ ਮੈਨੂੰ ਪੀੜਾ ਲੱਗੀਆਂ ਅਤੇ ਨਾ ਹੀ ਮੈਂ ਜਨਮ ਦਿੱਤਾ, ਮੈਂ ਨਾ ਤਾਂ ਪੁੱਤਰ ਪਾਲੇ ਹਨ ਨਾ ਹੀ ਧੀਆਂ ਪਾਲੀਆ ਹਨ।”

5ਜਦੋਂ ਮਿਸਰ ਦੀ ਗੱਲ ਆਵੇਗੀ, ਉਹ ਸੂਰ ਦੀ ਖ਼ਬਰ ਤੋਂ ਦੁਖੀ ਹੋਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.