ਯਸ਼ਾਯਾਹ 23

ਨੀਲ ਦਰਿਆ ਵਾਂਗੂੰ ਆਪਣੇ ਦੇਸ ਨੂੰ ਲੰਘ ਜਾ, ਹੇ ਤਰਸ਼ੀਸ਼ ਦੀ ਧੀਏ ਕਿਉਂ ਜੋ ਹੁਣ ਤੇਰੇ ਕੋਲ ਕੋਈ ਬੰਦਰਗਾਹ ਨਹੀਂ ਹੈ।

Isaiah 23:10 (UKJV) Pass through your land as a river, O daughter of Tarshish: there is no more strength.

8ਸੂਰ ਜਿਹੜਾ ਰਾਜਿਆਂ ਦੇ ਸਿਰਾਂ ਉੱਤੇ ਮੁਕਟ ਰੱਖਣ ਵਾਲਾ ਹੈ, ਜਿਸ ਦੇ ਵਪਾਰੀ ਰਾਜਕੁਮਾਰ ਹਨ ਅਤੇ ਜਿਸ ਦੇ ਸੌਦਾਗਰ ਧਰਤੀ ਉੱਤੇ ਆਦਰਯੋਗ ਹਨ, ਉਸ ਦੇ ਵਿਰੁੱਧ ਕਿਸ ਨੇ ਇਹ ਠਾਣਿਆ ਹੈ?

9ਸਰਬਸ਼ਕਤੀਮਾਨ ਯਾਹਵੇਹ ਨੇ ਇਸ ਦੀ ਯੋਜਨਾ ਬਣਾਈ, ਆਪਣੀ ਸਾਰੀ ਸ਼ਾਨ ਵਿੱਚ ਉਸ ਦੇ ਹੰਕਾਰ ਨੂੰ ਘਟਾਉਣ ਅਤੇ ਧਰਤੀ ਦੇ ਸਾਰੇ ਪ੍ਰਸਿੱਧ ਲੋਕਾਂ ਨੂੰ ਨਿਮਰ ਕਰੇ।

10ਨੀਲ ਦਰਿਆ ਵਾਂਗੂੰ ਆਪਣੇ ਦੇਸ ਨੂੰ ਲੰਘ ਜਾ, ਹੇ ਤਰਸ਼ੀਸ਼ ਦੀ ਧੀਏ ਕਿਉਂ ਜੋ ਹੁਣ ਤੇਰੇ ਕੋਲ ਕੋਈ ਬੰਦਰਗਾਹ ਨਹੀਂ ਹੈ।

11ਯਾਹਵੇਹ ਨੇ ਆਪਣਾ ਹੱਥ ਸਮੁੰਦਰ ਉੱਤੇ ਪਸਾਰਿਆ ਹੈ ਅਤੇ ਉਸ ਦੇ ਰਾਜਾਂ ਨੂੰ ਹਿਲਾਇਆ ਹੈ। ਉਸ ਨੇ ਕਨਾਨ ਦੇ ਬਾਰੇ ਹੁਕਮ ਦਿੱਤਾ ਹੈ ਕਿ ਉਹ ਦੇ ਕਿਲ੍ਹੇ ਨਸ਼ਟ ਕੀਤੇ ਜਾਣ।

12ਉਸ ਨੇ ਆਖਿਆ, ਹੇ ਸੀਦੋਨ ਦੀ ਦੁਖਿਆਰੀਏ ਕੁਆਰੀਏ ਧੀਏ! ਤੂੰ ਫੇਰ ਕਦੇ ਖੁਸ਼ ਨਾ ਹੋਵੇਂਗੀ, ਉੱਠ ਕਿੱਤੀਮ ਨੂੰ ਲੰਘ ਜਾ! ਪਰ ਉੱਥੇ ਵੀ ਤੇਰੇ ਲਈ ਅਰਾਮ ਨਹੀਂ ਹੋਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.