6ਤਰਸ਼ੀਸ਼ ਨੂੰ ਪਾਰ ਕਰੋ; ਹੇ ਟਾਪੂ ਦੇ ਲੋਕੋ, ਰੋਵੋ।
7ਕੀ ਇਹ ਤੁਹਾਡਾ ਅਨੰਦਮਈ ਸ਼ਹਿਰ ਹੈ, ਜਿਹ ਦਾ ਅਰੰਭ ਪ੍ਰਾਚੀਨ ਸਮੇਂ ਵਿੱਚ ਹੋਇਆ, ਜਿਸ ਦੇ ਪੈਰਾਂ ਨੇ ਉਹ ਨੂੰ ਦੂਰ-ਦੁਰਾਡੇ ਦੇ ਵਿੱਚ ਵੱਸਣ ਲਈ ਲਿਆ ਹੈ?
8ਸੂਰ ਜਿਹੜਾ ਰਾਜਿਆਂ ਦੇ ਸਿਰਾਂ ਉੱਤੇ ਮੁਕਟ ਰੱਖਣ ਵਾਲਾ ਹੈ, ਜਿਸ ਦੇ ਵਪਾਰੀ ਰਾਜਕੁਮਾਰ ਹਨ ਅਤੇ ਜਿਸ ਦੇ ਸੌਦਾਗਰ ਧਰਤੀ ਉੱਤੇ ਆਦਰਯੋਗ ਹਨ, ਉਸ ਦੇ ਵਿਰੁੱਧ ਕਿਸ ਨੇ ਇਹ ਠਾਣਿਆ ਹੈ?
9ਸਰਬਸ਼ਕਤੀਮਾਨ ਯਾਹਵੇਹ ਨੇ ਇਸ ਦੀ ਯੋਜਨਾ ਬਣਾਈ, ਆਪਣੀ ਸਾਰੀ ਸ਼ਾਨ ਵਿੱਚ ਉਸ ਦੇ ਹੰਕਾਰ ਨੂੰ ਘਟਾਉਣ ਅਤੇ ਧਰਤੀ ਦੇ ਸਾਰੇ ਪ੍ਰਸਿੱਧ ਲੋਕਾਂ ਨੂੰ ਨਿਮਰ ਕਰੇ।
10ਨੀਲ ਦਰਿਆ ਵਾਂਗੂੰ ਆਪਣੇ ਦੇਸ ਨੂੰ ਲੰਘ ਜਾ, ਹੇ ਤਰਸ਼ੀਸ਼ ਦੀ ਧੀਏ ਕਿਉਂ ਜੋ ਹੁਣ ਤੇਰੇ ਕੋਲ ਕੋਈ ਬੰਦਰਗਾਹ ਨਹੀਂ ਹੈ।