ਯਸ਼ਾਯਾਹ 23

ਕੀ ਇਹ ਤੁਹਾਡਾ ਅਨੰਦਮਈ ਸ਼ਹਿਰ ਹੈ, ਜਿਹ ਦਾ ਅਰੰਭ ਪ੍ਰਾਚੀਨ ਸਮੇਂ ਵਿੱਚ ਹੋਇਆ, ਜਿਸ ਦੇ ਪੈਰਾਂ ਨੇ ਉਹ ਨੂੰ ਦੂਰ-ਦੁਰਾਡੇ ਦੇ ਵਿੱਚ ਵੱਸਣ ਲਈ ਲਿਆ ਹੈ?

Isaiah 23:7 (UKJV) Is this your joyous city, whose antiquity is of ancient days? her own feet shall carry her far off to sojourn.

5ਜਦੋਂ ਮਿਸਰ ਦੀ ਗੱਲ ਆਵੇਗੀ, ਉਹ ਸੂਰ ਦੀ ਖ਼ਬਰ ਤੋਂ ਦੁਖੀ ਹੋਣਗੇ।

6ਤਰਸ਼ੀਸ਼ ਨੂੰ ਪਾਰ ਕਰੋ; ਹੇ ਟਾਪੂ ਦੇ ਲੋਕੋ, ਰੋਵੋ।

7ਕੀ ਇਹ ਤੁਹਾਡਾ ਅਨੰਦਮਈ ਸ਼ਹਿਰ ਹੈ, ਜਿਹ ਦਾ ਅਰੰਭ ਪ੍ਰਾਚੀਨ ਸਮੇਂ ਵਿੱਚ ਹੋਇਆ, ਜਿਸ ਦੇ ਪੈਰਾਂ ਨੇ ਉਹ ਨੂੰ ਦੂਰ-ਦੁਰਾਡੇ ਦੇ ਵਿੱਚ ਵੱਸਣ ਲਈ ਲਿਆ ਹੈ?

8ਸੂਰ ਜਿਹੜਾ ਰਾਜਿਆਂ ਦੇ ਸਿਰਾਂ ਉੱਤੇ ਮੁਕਟ ਰੱਖਣ ਵਾਲਾ ਹੈ, ਜਿਸ ਦੇ ਵਪਾਰੀ ਰਾਜਕੁਮਾਰ ਹਨ ਅਤੇ ਜਿਸ ਦੇ ਸੌਦਾਗਰ ਧਰਤੀ ਉੱਤੇ ਆਦਰਯੋਗ ਹਨ, ਉਸ ਦੇ ਵਿਰੁੱਧ ਕਿਸ ਨੇ ਇਹ ਠਾਣਿਆ ਹੈ?

9ਸਰਬਸ਼ਕਤੀਮਾਨ ਯਾਹਵੇਹ ਨੇ ਇਸ ਦੀ ਯੋਜਨਾ ਬਣਾਈ, ਆਪਣੀ ਸਾਰੀ ਸ਼ਾਨ ਵਿੱਚ ਉਸ ਦੇ ਹੰਕਾਰ ਨੂੰ ਘਟਾਉਣ ਅਤੇ ਧਰਤੀ ਦੇ ਸਾਰੇ ਪ੍ਰਸਿੱਧ ਲੋਕਾਂ ਨੂੰ ਨਿਮਰ ਕਰੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.